ਜ਼ੁਮੇ ਸਿਖਲਾਈ
ਜ਼ੁਮੇ ਸਿਖਲਾਈ ਇੱਕ ਔਨਲਾਇਨ ਅਤੇ ਜੀਵਨ ਵਿੱਚ ਨਾਲ-ਨਾਲ ਹੀ ਸਿੱਖਣ ਵਾਲਾ ਅਨੁਭਵ ਹੈ ਜਿਹੜਾ ਉਨ੍ਹਾਂ ਛੋਟੇ ਸਮੂਹਾਂ ਲਈ ਤਿਆਰ ਕੀਤਾ ਗਿਆ ਜਿਹੜੇ ਯਿਸੂ ਦੇ ਪਿੱਛੇ ਇਹ ਸਿੱਖਣ ਲਈ ਚੱਲਦੇ ਹਨ ਕਿਵੇਂ ਉਸ ਦੀ ਮਹਾਨ ਆਗਿਆ ਨੂੰ ਪੂਰਾ ਕਰਨਾ ਅਤੇ ਅਜਿਹੇ ਚੇਲੇ ਬਣਾਉਣੇ ਜਿਹੜੇ ਗੁਣਾਤਮਕ ਤੌਰ ਤੇ ਵਾਧਾ ਕਰਦੇ ਹਨ।
ਜ਼ੁਮੇ ਵਿੱਚ ਕੁੱਲ 20 ਸੈਸ਼ਨ ਹਨ, ਹਰੇਕ ਸੈਸ਼ਨ 2 ਘੰਟਿਆਂ ਦਾ ਹੈ:
ਵੀਡਿਓ ਅਤੇ ਆਡਿਓ ਤੁਹਾਡੇ ਸਮੂਹ ਨੂੰ ਗੁਣਾਤਮਕ ਵਾਧਾ ਕਰਨ ਵਾਲੇ ਚੇਲਿਆਂ ਦੇ ਬੁਨਿਆਦੀ ਸਿਧਾਂਤ ਨੂੰ ਸਮਝਣ ਵਿੱਚ ਸਹਾਇਤਾ ਕਰਨ ਲਈ।
ਜੋ ਵੰਡਿਆਂ ਜਾ ਰਿਹਾ ਹੈ ਉਸ ਉੱਤੇ ਤੁਹਾਡੇ ਸਮੂਹ ਨੂੰ ਸੋਚਣ ਵਿੱਚ ਸਹਾਇਤਾ ਕਰਨ ਲਈ ਸਮੂਹਿਕ ਚਰਚਾ।
ਜੋ ਤੁਹਾਡਾ ਸਮੂਹ ਸਿੱਖ ਰਿਹਾ ਹੈ ਉਸ ਨੂੰ ਅਭਿਆਸ ਵਿੱਚ ਲਿਆਉਣ ਵਾਸਤੇ ਸਹਾਇਤਾ ਲਈ ਸਾਧਾਰਨ ਅਭਿਆਸ।
ਤੁਹਾਡੇ ਸਮੂਹ ਨੂੰ ਸੈਸ਼ਨਾਂ ਵਿਚਕਾਰ ਸਿੱਖਦੇ ਰਹਿਣ ਅਤੇ ਵਧਦੇ ਰਹਿਣ ਵਿੱਚ ਸਹਾਇਤਾ ਲਈ ਸੈਸ਼ਨ ਚੁਣੌਤੀਆਂ।