ਗੁਣਾਤਮਕ ਵਾਧਾ ਕਰਨ ਵਾਲੇ ਚੇਲਿਆਂ ਨਾਲ ਸੰਸਾਰ ਨੂੰ ਭਰਨਾ
ਸਾਡੀ ਪੀੜ੍ਹੀ ਵਿੱਚ।
ਜ਼ੁਮੇ ਸਿਖਲਾਈ ਦੇ ਪਿੱਛੇ ਦਰਸ਼ਣ

ਸਾਡੀ ਮੁੱਖ ਰਣਨੀਤੀ
ਪਵਿੱਤਰਤਾ, ਪ੍ਰਾਰਥਨਾ, ਸਿਖਲਾਈ ਨਾਲ ਭਰਨਾ, ਕਲੀਸਿਯਾ ਨਾਲ ਭਰਨਾ
ਪਵਿੱਤਰਤਾ, ਆਗਿਆਕਾਰੀ, ਅਤੇ ਪਿਆਰ
ਅਸੀਂ ਗੁਣਾਤਮਕ ਵਾਧਾ ਕਰਨ ਦੇ ਯੋਗ ਚੇਲੇ ਹੋਣਾ ਹੈ।
ਯਿਸੂ ਸਾਡਾ ਮਾਪ ਹੈ।
ਤੁਸੀਂ ਨਹੀਂ। ਮੈਂ ਨਹੀਂ। ਇਤਹਾਸ ਨਹੀਂ। ਕੋਈ ਆਦਰਸ਼ ਨਹੀਂ। ਕੋਈ ਦਸਤੂਰ ਨਹੀਂ। ਯਿਸੂ ਅਤੇ ਸਿਰਫ ਯਿਸੂ।
ਕਿਵੇਂ ਉਸ ਨੇ ਜੀਵਨ ਬਿਤਾਇਆ। ਕੀ ਉਸ ਨੇ ਆਖਿਆ। ਕਿਵੇਂ ਉਸ ਨੇ ਪਿਆਰ ਕੀਤਾ। ਸਭ ਕੁਝ। ਇਸ ਵਿੱਚ, ਅਸੀਂ ਸਾਡੇ ਤੋਂ ਪਹਿਲਾਂ ਵਿਸ਼ਵਾਸ ਦੇ ਸੂਰਬੀਰਾਂ ਵਾਂਙ ਹੀ ਤੁਰੰਤ, ਅਗਾਂਹਵਧੂ, ਮੁੱਲਵਾਨ ਆਗਿਆਕਾਰੀ ਦੁਆਰਾ ਅੰਕਿਤ ਕੀਤੇ ਜਾਣ ਲਈ ਪ੍ਰੇਰਨਾ ਪਾਉਂਦੇ ਹਾਂ।
ਯਿਸੂ ਵਰਗੇ ਬਣਨ ਲਈ ਸਾਡੀ ਆਸ ਵਿੱਚ ਉਹ ਮਾਪ ਅਤੇ ਉਸ ਦਾ ਆਤਮਾ ਦੋਹੇਂ ਹੀ ਹੈ। ਅਤੇ ਜਿਸ ਦਿਨ ਅਸੀਂ ਸਾਡੇ ਜੀਵਨਾਂ ਵਿੱਚ ਰਾਜ ਦੇ ਫਲਾਂ ਨੂੰ ਅਤੇ ਸਾਡੇ ਮਿੱਤਰਾਂ ਲਈ ਪਿਆਰ ਨੂੰ ਵੇਖਦੇ ਹਾਂ, ਤਾਂ ਇਹ ਇਸ ਕਰਕੇ ਹੋਵੇਗਾ ਕਿਉਂਕਿ ਉਸ ਦੇ ਆਤਮਾ ਨੇ ਸਾਡੇ ਰਾਹੀਂ ਕੰਮ ਕੀਤਾ ਹੈ।
ਅਸਾਧਾਰਣ ਪ੍ਰਾਰਥਨਾ
ਅਸਾਧਾਰਣ ਪ੍ਰਾਰਥਨਾ ਨੇ ਹਰੇਕ ਚੇਲੇ ਨੂੰ ਇਤਹਾਸ ਵਿੱਚ ਕੰਮ ਕਰਨ ਵਾਲਾ ਬਣਾਇਆ ਹੈ।
ਤੁਹਾਡੇ ਕੋਲ ਹੈ ਨਹੀਂ ਕਿਉਂਜੋ ਤੁਸੀਂ ਮੰਗਦੇ ਨਹੀਂ (ਯਾਕੂਬ 4:2)। ਜੇਕਰ ਅਸੀਂ ਗਤੀ ਨੂੰ ਵੇਖਣਾ ਚਾਹੁੰਦੇ ਹਾਂ, ਤਾਂ ਸਾਨੂੰ ਇਸ ਨੂੰ ਮੰਗਣ ਦੀ ਲੋੜ ਹੈ।
ਸਿਖਲਾਈ ਨਾਲ ਭਰਨਾ
(1 ਸਿਖਲਾਈ ÷ ਜੰਨਸੰਖਿਆ)
1 ਸਿਖਲਾਈ
ਹਰੇਕ 5000 ਲੋਕ (ਉੱਤਰੀ ਅਮਰੀਕਾ)
ਹਰੇਕ 50,000 ਲੋਕ (ਵਿਸ਼ਵਵਿਆਪੀ)
ਚੇਲਿਆਂ ਦਾ ਗੁਣਾਤਮਕ ਵਾਧਾ ਕਰਨਾ ਵਚਨ ਅਨੁਸਾਰ ਹੈ, ਪਰ ਅਕਸਰ ਛੱਡ ਦਿੱਤਾ ਜਾਂਦਾ ਹੈ। ਗੁਣਾਤਮਕ ਵਾਧਾ ਕਰਨ ਵਿੱਚ ਇੱਕ ਸਾਧਾਰਣ ਸਿਖਲਾਈ ਦਾ ਸਿਧਾਂਤ ਪੱਕੇ ਵਿਸ਼ਵਾਸੀਆਂ ਦੇ ਫਲਹੀਣ ਜੀਵਨਾਂ ਦੇ ਤਾਲਿਆਂ ਨੂੰ ਖੋਲ੍ਹ ਸਕਦਾ ਹੈ।
ਸਜੀਵ ਸਿਖਲਾਈ ਅਕਸਰ ਉੱਤਮ ਹੁੰਦੀ ਹੈ। ਪਰ ਲੋਕ ਜਿਨ੍ਹਾਂ ਨੂੰ ਸਿਖਲਾਈ ਦੀ ਲੋੜ ਹੈ, ਉਹ ਉਪਲਬੱਧ ਸਜੀਵ ਸਿਖਲਾਈ ਤੋਂ ਬਹੁਤ ਹੀ ਜ਼ਿਆਦਾ ਭਿੰਨ ਹੁੰਦੇ ਹਨ। ਜ਼ੁਮੇ ਸਿਖਲਾਈ ਇੱਕ ਆਨਲਾਇਨ, ਜੀਵਨ ਵਿੱਚ, ਗੁਣਾਤਮਕ ਮਿਸਾਲੀ ਸਿਖਲਾਈ ਸਮੂਹਾਂ ਲਈ ਇੱਕ ਮੰਗ ਉੱਤੇ ਅਧਾਰਿਤ ਸਿਖਲਾਈ ਹੈ।
ਸਾਨੂੰ ਸ਼ੱਕ ਹੈ, ਖਾਸ ਕਰਕੇ ਅਜਿਹੇ ਸਥਾਨਾਂ ਤੇ ਜਿੱਥੇ ਕਲੀਸਿਯਾ ਹੈ, ਕਿ ਉੱਥੇ ਸਾਨੂੰ ਇੱਕ ਸਿਖਲਾਈ ਅੰਦਲੋਨ ਤੋਂ ਪਹਿਲਾਂ ਇੱਕ ਚੇਲੇ ਬਣਾਉਣ ਦੇ ਅੰਦਲੋਨ ਦੀ ਲੋੜ ਹੋਵੇਗੀ।
ਸਾਧਾਰਣ ਤੌਰ ਤੇ ਕਲੀਸਿਯਾ ਨੂੰ ਭਰਨਾ
(2 ਸਾਧਾਰਣ ਕਲੀਸਿਯਾਵਾਂ ÷ ਜੰਨਸੰਖਿਆ)
2 ਸਾਧਾਰਣ ਕਲੀਸਿਯਾਵਾਂ
ਹਰੇਕ 5000 ਲੋਕ (ਉੱਤਰੀ ਅਮਰੀਕਾ)
ਹਰੇਕ 50,000 ਲੋਕ (ਵਿਸ਼ਵਵਿਆਪੀ)
ਬਹੁਤ ਸਾਰੀਆਂ ਕਲੀਸਿਯਾ ਇੱਕ ਸਥਾਨ ਤੇ ਬਰਕਤ ਹੁੰਦੀਆਂ ਹਨ, ਪਰ ਬਹੁਤ ਸਾਰੀਆਂ ਕਲੀਸਿਯਾਵਾਂ ਬਹੁਤ ਸਾਰੇ ਸਥਾਨਾਂ ਤੇ ਇੱਕ ਵੱਡੀ ਬਰਕਤ ਹਨ। ਅਤੇ ਕਲੀਸਿਯਾਵਾਂ ਦਾ ਇੱਕ ਅਜਿਹੇ ਸਥਾਨ ਤੇ ਜਾਣਾ ਜਿੱਥੇ ਕੋਈ ਕਲੀਸਿਯਾ ਨਹੀਂ ਰਹੀ ਹੈ ਉਹ ਇੱਕ ਸਭ ਤੋਂ ਵੱਡੀ ਬਰਕਤ ਹੈ।
ਜਿਵੇਂ ਕਿ ਕਹਾਉਤ ਹੈ, “ਆਪਣੇ ਭਰੋਸੇ ਦੀ ਯੋਜਨਾ ਬਣਾਓ, ਆਪਣੀ ਯੋਜਨਾ ਤੇ ਭਰੋਸਾ ਨਾ ਕਰੋ।” ਅਸੀਂ ਜਾਣਦੇ ਹਾਂ ਕਿ ਇਹ ਪਿਤਾ ਦੀ ਇੱਛਾ ਹੈ ਕਿ ਹਰੇਕ ਭਾਸ਼ਾ, ਗੋਤ, ਅਤੇ ਦੇਸ ਦੇ ਵਿੱਚ ਵਿਸ਼ਵਾਸੀਆਂ ਦਾ ਪਰਿਵਾਰ ਹੋਵੇ। ਉਹ ਨੇ ਸਾਨੂੰ ਮੇਲ ਮਿਲਾਪ ਦੇ ਸੇਵਕ ਹੋਣ ਲਈ ਵੀ ਸੱਦਿਆ ਹੈ। ਇਸ ਲਈ 1 ਸਿਖਲਾਈ ਅਤੇ 2 ਕਲੀਸਿਯਾਵਾਂ ਦੇ ਟੀਚੇ ਸਾਡੇ ਉਸ ਤੋਂ ਭਰੋਸੇ ਨਾਲ ਆਉਂਦੇ ਹਨ ਜਿਹੜਾ ਇਸ ਨੂੰ ਕਰ ਸਕਦਾ ਹੈ।