ਜ਼ੁਮੇ ਸਿਖਲਾਈ ਦੇ ਬਾਰੇ
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।
ਜ਼ੁਮੇ ਤਜਵੀਜ਼ ਦਾ ਨਿਸ਼ਾਨਾ:
ਜ਼ੁਮੇ ਦਾ ਅਰਥ ਯੂਨਾਨੀ ਵਿੱਚ ਖਮੀਰ ਹੈ। ਮੱਤੀ 13:33 ਦੇ ਵਿੱਚ, ਯਿਸੂ ਇਹ ਆਖਦੇ ਹੋਏ ਹਵਾਲਾ ਦਿੰਦਾ ਹੈ: “ਸੁਰਗ ਦਾ ਰਾਜ ਖਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਮਿਲਾਇਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।” ਇਹ ਦ੍ਰਿਸ਼ਟਾਂਤ ਦਿੰਦਾ ਹੈ ਕਿ ਕਿਵੇਂ ਆਮ ਲੋਕ, ਆਮ ਸਾਧਨਾਂ ਦੀ ਵਰਤੋਂ ਕਰਦੇ ਹੋਏ, ਪਰਮੇਸ਼ੁਰ ਦੇ ਰਾਜ ਉੱਤੇ ਇੱਕ ਅਨੂਠਾ ਪ੍ਰਭਾਵ ਪਾ ਸਕਦੇ ਹਨ। ਜ਼ੁਮੇ ਆਮ ਵਿਸ਼ਵਾਸੀਆਂ ਨੂੰ ਸਾਡੀ ਪੀੜ੍ਹੀ ਵਿੱਚ ਗੁਣਾਤਮਕ ਵਾਧਾ ਕਰਨ ਵਾਲੇ ਚੇਲਿਆਂ ਨਾਲ ਵਿਸ਼ਵ ਨੂੰ ਭਰਨ ਲਈ ਤਿਆਰ ਕਰਨ ਅਤੇ ਸ਼ਕਤੀ ਭਰਨ ਦਾ ਨਿਸ਼ਾਨਾ ਰੱਖਦਾ ਹੈ।
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।
ਜ਼ੁਮੇ ਵਿੱਚ 10 ਸੈਸ਼ਨ ਹਨ, ਹਰੇਕ ਸੈਸ਼ਨ ਦੋ ਘੰਟੇ ਦਾ ਹੈ:
- ਵੀਡਿਓ ਅਤੇ ਆਡਿਓ ਤੁਹਾਡੇ ਸਮੂਹ ਨੂੰ ਗੁਣਾਤਮਕ ਵਾਧਾ ਕਰਨ ਵਾਲੇ ਚੇਲਿਆਂ ਦੇ ਬੁਨਿਆਦੀ ਸਿਧਾਂਤ ਨੂੰ ਸਮਝਣ ਵਿੱਚ ਸਹਾਇਤਾ ਕਰਨ ਲਈ।
- ਜੋ ਵੰਡਿਆਂ ਜਾ ਰਿਹਾ ਹੈ ਉਸ ਉੱਤੇ ਤੁਹਾਡੇ ਸਮੂਹ ਨੂੰ ਸੋਚਣ ਵਿੱਚ ਸਹਾਇਤਾ ਕਰਨ ਲਈ ਸਮੂਹਿਕ ਚਰਚਾ।
- ਜੋ ਤੁਹਾਡਾ ਸਮੂਹ ਸਿੱਖ ਰਿਹਾ ਹੈ ਉਸ ਨੂੰ ਅਭਿਆਸ ਵਿੱਚ ਲਿਆਉਣ ਵਾਸਤੇ ਸਹਾਇਤਾ ਲਈ ਸਾਧਾਰਨ ਅਭਿਆਸ।
- ਤੁਹਾਡੇ ਸਮੂਹ ਨੂੰ ਸੈਸ਼ਨਾਂ ਵਿਚਕਾਰ ਸਿੱਖਦੇ ਰਹਿਣ ਅਤੇ ਵਧਦੇ ਰਹਿਣ ਵਿੱਚ ਸਹਾਇਤਾ ਲਈ ਸੈਸ਼ਨ ਚੁਣੌਤੀਆਂ।
ਕਿਵੇਂ ਸ਼ੁਰੂ ਕਰਨਾ ਹੈ:
- ਜੇਕਰ ਤੁਸੀਂ ਅਜੇ ਲੋਗਿਨ ਨਹੀਂ ਕੀਤਾ, ਤਾਂ ਕਿਰਪਾ ਕਰਕੇ ਅਜਿਹਾ ਜਰੂਰ ਕਰੋ।
- 3-11 ਮਿੱਤਰਾਂ ਨੂੰ ਸੱਦਾ ਦਿਓ। ਸਿਖਲਾਈ ਦੇ ਖੰਡਾਂ ਅਤੇ ਅਭਿਆਸ ਲਈ ਘੱਟੋ ਘੱਟ 3-4 ਲੋਕਾਂ ਦੇ ਇੱਕ ਸਮੂਹ ਦੀ ਲੋੜ ਹੋਵੇਗੀ।
- ਆਪਣੇ ਮਿੱਤਰਾਂ ਦੇ ਨਾਲ ਇਕੱਠੇ ਹੋਣ ਲਈ ਸਮੇਂ ਦੀ ਇੱਕ ਸੂਚੀ ਬਣਾਓ।
- ਇਹ ਯਕੀਨੀ ਬਣਾਓ ਕਿ ਤੁਹਾਡੀ ਡੀਵਾਈਸ ਤੇ ਇੰਟਰਨੈਟ ਚੱਲਦਾ ਹੋਵੇ।
ਤੁਹਾਡੀ ਪਹਿਲੀ ਮੀਟਿੰਗ ਲਈ ਵਿਕਲਪੀ ਤਿਆਰੀ:
- ਜ਼ੁਮੇ ਸਹਾਇਕ ਪੁਸਤਕ ਡਾਊਨਲੋਡ ਕਰੋ।
- ਜੇਕਰ ਤੁਸੀਂ ਚਾਹੋ, ਤੁਸੀਂ ਆਪਣੇ ਸਮੂਹ ਦੇ ਮੈਂਬਰਾਂ ਲਈ ਵੀ ਕਾਪੀਆਂ ਪ੍ਰਿੰਟ ਕਰ ਸਕਦੇ ਹੋ।
- ਇੱਕ ਟੀ.ਵੀ. ਪ੍ਰੋਜੈਕਟਰ ਨਾਲ ਜੋੜਨ ਬਾਰੇ ਵਿਚਾਰ ਕਰੋ ਤਾਂ ਜੋ ਤੁਹਾਡੇ ਸਮੂਹ ਵਿੱਚ ਹਰ ਇੱਕ ਵਿਸ਼ਾ-ਸੂਚੀ ਨੂੰ ਵੇਖ ਸਕੇ।