ਸੈਸ਼ਨ 1

ਜ਼ੁਮੇ ਵਿੱਚ ਤੁਹਾਡਾ ਸੁਆਗਤ ਹੈ
ਡਾਊਨਲੋਡ

ਤੁਸੀਂ ਇਸ ਸੈਸ਼ਨ ਦੇ ਲਈ ਇੱਕ ਡੀਜ਼ਿਟਲ ਪੀ.ਡੀ.ਐਫ. ਨਾਲ ਵੇਖਣ ਦੇ ਯੋਗ ਹੋਵੋਗੇ, ਪਰ ਇਹ ਯਕੀਨੀ ਬਣਾਓ ਕਿ ਭਵਿੱਖ ਦੇ ਸੈਸ਼ਨਾਂ ਲਈ ਸਮੂਹ ਕੋਲ ਇੱਕ ਪ੍ਰਿੰਟ ਕੀਤੀ ਕਾਪੀ ਹੋਵੇ।

ਸਹਾਇਕ ਪੁਸਤਕ ਡਾਊਨਲੋਡ ਕਰੋ

ਸਮੂਹਿਕ ਪ੍ਰਾਰਥਨਾ (5 ਮਿੰਟ)
ਪ੍ਰਾਰਥਨਾ ਨਾਲ ਸ਼ੁਰੂ ਕਰੋ। ਆਤਮਿਕ ਅੰਤਰਦ੍ਰਿਸ਼ਟੀ ਅਤੇ ਬਦਲਾਅ ਪਵਿੱਤਰ ਆਤਮਾ ਤੋਂ ਬਿਨਾਂ ਸੰਭਵ ਨਹੀਂ ਹੈ। ਇੱਕ ਸਮੂਹ ਵਜੋਂ ਇਸ ਸੈਸ਼ਨ ਵਿੱਚ ਤੁਹਾਡੀ ਅਗਵਾਈ ਕਰਨ ਲਈ ਉਸ ਨੂੰ ਸੱਦਾ ਦੇਣ ਵਾਸਤੇ ਸਮਾਂ ਕਢੋ।

ਵੇਖੋ ਅਤੇ ਚਰਚਾ ਕਰੋ (15 ਮਿੰਟ)
ਵੇਖੋ
ਪਰਮੇਸ਼ੁਰ ਸਾਧਾਰਨ ਲੋਕਾਂ ਦੇ ਸਾਧਾਰਣ ਜਿਹੇ ਕੰਮਾਂ ਨੂੰ ਇੱਕ ਪ੍ਰਭਾਵ ਪਾਉਣ ਲਈ ਇਸਤੇਮਾਲ ਕਰਦਾ ਹੈ। ਕਿਵੇਂ ਪਰਮੇਸ਼ੁਰ ਕੰਮ ਕਰਦਾ ਤੇ ਇਸ ਵੀਡਿਓ ਨੂੰ ਵੇਖੋ।
ਚਰਚਾ
ਜੇਕਰ ਯਿਸੂ ਨੇ ਚਾਹਿਆ ਸੀ ਕਿ ਉਸ ਦਾ ਹਰ ਚੇਲਾ ਉਸ ਦੀ ਮਹਾਨ ਆਗਿਆ ਨੂੰ ਪੂਰਾ ਕਰੇ, ਤਾਂ ਫਿਰ ਕਿਉਂ ਸਿਰਫ ਕੁਝ ਕੁ ਚੇਲੇ ਹੀ ਅਜਿਹਾ ਕਰਦੇ ਹਨ?

ਵੇਖੋ ਅਤੇ ਚਰਚਾ ਕਰੋ (15 ਮਿੰਟ)
ਵੇਖੋ
ਇੱਕ ਚੇਲਾ ਕੌਣ ਹੈ? ਅਤੇ ਤੁਸੀਂ ਕਿਵੇਂ ਇੱਕ ਚੇਲਾ ਬਣਾਉਂਦੇ ਹੋ? ਕਿਵੇਂ ਤੁਸੀਂ ਯਿਸੂ ਦੇ ਇੱਕ ਚੇਲੇ ਨੂੰ ਉਹ ਕਰਨ ਵਾਲਾ ਬਣਾਉਂਦੇ ਜੋ ਉਸ ਨੇ ਮਹਾਨ ਆਗਿਆ ਵਿੱਚ ਆਖਿਆ ਸੀ – ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰਨਾ?
ਚਰਚਾ
  1. ਜਦੋਂ ਤੁਸੀਂ ਇੱਕ ਚਰਚ ਬਾਰੇ ਸੋਚਦੇ ਹਾਂ ਤੁਹਾਡੇ ਮਨ ਵਿੱਚ ਕੀ ਆਉਂਦਾ ਹੈ?
  2. ਉਸ ਤਸਵੀਰ ਅਤੇ ਜੋ ਵੀਡਿਓ ਵਿੱਚ ਇੱਕ “ਸਾਧਾਰਨ ਚਰਚ” ਕਰਕੇ ਵਰਣਨ ਕੀਤਾ ਗਿਆ ਹੈ ਵਿਚਕਾਰ ਕੀ ਫ਼ਰਕ ਹੈ?
  3. ਤੁਹਾਡੇ ਅਨੁਸਾਰ ਗੁਣਾਤਾਮਕ ਵਾਧਾ ਕਰਨ ਵਿੱਚ ਕਿਹੜਾ ਸੌਖਾ ਹੋਵੇਗਾ ਅਤੇ ਕਿਉਂ?

ਵੇਖੋ ਅਤੇ ਚਰਚਾ ਕਰੋ (15 ਮਿੰਟ)
ਵੇਖੋ
ਅਸੀਂ ਅੰਦਰ ਸਾਹ ਲੈਂਦੇ ਹਾਂ। ਅਸੀਂ ਬਾਹਰ ਸਾਹ ਕੱਢਦੇ ਹਾਂ। ਅਸੀਂ ਜੀਉਂਦੇ ਹਾਂ। ਆਤਮਿਕ ਸਾਹ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ।
ਚਰਚਾ
  1. ਕਿਉਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਨਾ ਅਤੇ ਪਛਾਣਨਾ ਸਿੱਖਣਾ ਮਹੱਤਵਪੂਰਣ ਹੈ?
  2. ਕੀ ਸੁਣਨਾ ਅਤੇ ਪ੍ਰਭੂ ਦਾ ਜਵਾਬ ਦੇਣਾ ਸੱਚਮੁੱਚ ਸਾਹ ਲੈਣ ਦੇ ਵਾਂਙ ਹੀ ਹੈ? ਕਿਉਂ ਜਾਂ ਕਿਉਂ ਨਹੀਂ?

ਸੁਣੋ ਅਤੇ ਨਾਲ ਪੜ੍ਹੋ (3 ਮਿੰਟ)
ਪੜ੍ਹੋ

S.O.A.P.S. ਬਾਈਬਲ ਪੜ੍ਹਾਈ

ਪਰਮੇਸ਼ੁਰ ਤੋਂ ਨਿਯਮਿਤ ਸੁਣਨਾ ਉਸ ਦੇ ਨਾਲ ਸਾਡੇ ਨਿੱਜੀ ਸੰਬੰਧ ਵਿੱਚ ਇੱਕ ਕੁੰਜ਼ੀ ਖੰਡ ਹੈ, ਅਤੇ ਆਗਿਆਕਾਰੀ ਵਿੱਚ ਬਣੇ ਰਹਿਣ ਦੀ ਸਾਡੀ ਯੋਗਤਾ ਉਸ ਵਿੱਚ ਸ਼ਾਮਲ ਹੁੰਦੀ ਜੋ ਉਹ ਸਾਡੇ ਆਲੇ-ਦੁਆਲੇ ਕਰ ਰਿਹਾ ਹੈ।

ਤੁਹਾਡੀ ਜ਼ੁਮੇ ਬਾਈਬਲ ਸਹਾਇਕ ਪੁਸਤਕ ਵਿੱਚ “S.O.A.P.S. ਬਾਈਬਲ ਪੜ੍ਹਾਈ” ਖੋਜੋ ਅਤੇ ਆਡਿਓ ਨੀਰੀਖਣ ਨੂੰ ਸੁਣੋ।

ਸੁਣੋ ਅਤੇ ਨਾਲ ਪੜ੍ਹੋ (3 ਮਿੰਟ)
ਪੜ੍ਹੋ

ਜਵਾਬਦੇਹੀ ਸਮੂਹ

ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਦਾ ਹਰੇਕ ਚੇਲਾ ਇੱਕ ਦਿਨ ਉਸ ਲਈ ਜੋ ਉਹ ਕਰਦਾ ਅਤੇ ਆਖਦਾ ਅਤੇ ਸੋਚਦਾ ਲਈ ਜਵਾਬਦੇਹ ਹੋਵੇਗਾ। ਜਵਾਬਦੇਹੀ ਸਮੂਹ ਤਿਆਰ ਹੋਣ ਦੇ ਲਈ ਇੱਕ ਵੱਡਾ ਰਾਹ ਹੈ!

ਤੁਹਾਡੇ ਜ਼ੁਮੇ ਸਹਾਇਕ ਪੁਸਤਕ ਵਿੱਚ “ਜਵਾਬਦੇਹੀ ਸਮੂਹ” ਭਾਗ ਲੱਭੋ, ਅਤੇ ਹੇਠਾਂ ਦਿੱਤੀ ਆਡਿਓ ਨੂੰ ਸੁਣੋ।

ਅਭਿਆਸ (45 ਮਿੰਟ)
ਛੋਟੇ ਸਮੂਹਾਂ ਵਿੱਚ ਜਾਓ
ਇਸਤਰੀਆਂ ਅਤੇ ਪੁਰਖਾਂ ਦੇ ਦੋ ਜਾਂ ਤਿੰਨ ਲੋਕਾਂ ਦੇ ਸਮੂਹਾਂ ਵਿੱਚ ਚਲੇ ਜਾਓ।
ਵੰਡੋ
ਅਗਲੇ 45 ਮਿੰਟ ਜਵਾਬਦੇਹੀ ਪ੍ਰਸ਼ਨਾਂ ਦੇ ਨਾਲ ਹੱਲ ਕਰਦੇ ਹੋਏ ਇਕੱਠੇ ਬਿਤਾਓ – ਤੁਹਾਡੇ ਭਾਗ ਦੇ ਸੂਚੀ 2 ਵਿੱਚ “ਜਵਾਬਦੇਹੀ ਸਮੂਹ” ਜ਼ੁਮੇ ਸਹਾਇਕ ਪੁਸਤਕ.

ਅਗਾਂਹ ਵੇਖਣਾ

ਵਧਾਈਆਂ! ਤੁਸੀਂ ਸੈਸ਼ਨ 1 ਪੂਰਾ ਕਰ ਲਿਆ ਹੈ।

ਹੇਠਾਂ ਅਗਲੇ ਸੈਸ਼ਨ ਦੀ ਤਿਆਰੀ ਲਈ ਕੁਝ ਕਦਮ ਹਨ।
ਆਗਿਆ ਪਾਲਨ ਕਰਨਾ
ਬਾਈਬਲ ਪੜ੍ਹਾਈ ਦਾ ਅਭਿਆਸ ਹੁਣ ਤੋਂ ਲੈ ਕੇ ਅਗਲੀ ਮੀਟਿੰਗ ਤੱਕ ਅਭਿਆਸ ਕਰੋ। ਮੱਤੀ 5-7 ਉੱਤੇ ਕੇਂਦਰਿਤ ਰਹੋ। ਘੱਟੋ ਘੱਟ ਇਸ ਨੂੰ ਦਿਨ ਵਿੱਚ ਇੱਕ ਵਾਰ ਪੜ੍ਹੋ - S.O.A.P.S. ਢਾਂਚੇ ਦਾ ਇਸਤੇਮਾਲ ਕਰਦੇ ਹੋਏ ਲਿਖਤੀ ਵੇਰਵਾ ਰੱਖੋ।
ਵੰਡੋ
ਪਰਮੇਸ਼ੁਰ ਤੋਂ ਇਹ ਪੁੱਛਦੇ ਹੋਏ ਸਮਾਂ ਬਿਤਾਓ ਕਿ ਜੋ ਸਾਧਨ ਤੁਸੀਂ ਇਸ ਸੈਸ਼ਨ ਦੇ ਦੌਰਾਨ ਸਿੱਖੇ ਹਨ ਉਨ੍ਹਾਂ ਦਾ ਇਸਤੇਮਾਲ ਕਰਦੇ ਹੋਏ ਉਹ ਕਿੰਨਾ ਨਾਲ ਚਾਹੁੰਦਾ ਕਿ ਤੁਸੀਂ ਇੱਕ ਜਵਾਬਦੇਹੀ ਸਮੂਹ ਦਾ ਅਰੰਭ ਕਰੋ। ਤੁਹਾਡੇ ਜਾਣ ਤੋਂ ਪਹਿਲਾਂ ਸਮੂਹ ਨੂੰ ਉਸ ਵਿਅਕਤੀ ਦਾ ਨਾਮ ਦੱਸ ਕੇ ਜਾਓ। ਇੱਕ ਜਵਾਬਦੇਹੀ ਸਮੂਹ ਨੂੰ ਅਰੰਭ ਕਰਨ ਅਤੇ ਹਫ਼ਤੇ ਵਿੱਚ ਇੱਕ ਵਾਰ ਤੁਹਾਡੇ ਨਾਲ ਮਿਲਣ ਦੇ ਲਈ ਉਸ ਵਿਅਕਤੀ ਤੱਕ ਪਹੁੰਚੋ।
ਪ੍ਰਾਰਥਨਾ ਕਰੋ
ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਉਸ ਦੇ ਲਈ ਤੁਹਾਨੂੰ ਆਗਿਆਕਾਰੀ ਹੋਣ ਵਿੱਚ ਸਹਾਇਤਾ ਕਰੇ ਅਤੇ ਤੁਹਾਡੇ ਵਿੱਚ ਅਤੇ ਜਿਹੜੇ ਤੁਹਾਡੇ ਆਲੇ-ਦੁਆਲੇ ਹਨ ਉਨ੍ਹਾਂ ਵਿੱਚ ਉਸ ਨੂੰ ਕੰਮ ਕਰਨ ਦਾ ਸੱਦਾ ਦਿਓ!
#ਜ਼ੁਮੇ ਤਜਵੀਜ਼
ਆਪਣੀ S.O.A.P.S. ਬਾਈਬਲ ਅਧਿਐਨ ਦੀ ਇੱਕ ਤਸਵੀਰ ਲਓ ਅਤੇ ਇਸ ਨੂੰ ਸੋਸ਼ਲ ਮੀਡਿਆ ਤੇ ਸਾਂਝਾ ਕਰੋ।