ਵਫ਼ਾਦਾਰੀ ਗਿਆਨ ਤੋਂ ਉੱਤਮ ਹੈ
ਵਫ਼ਾਦਾਰੀ ਗਿਆਨ ਅਤੇ ਸਿਖਲਾਈ ਨਾਲੋਂ ਜ਼ਿਆਦਾ ਆਤਮਿਕ ਸਿੱਧਤਾ ਦਾ ਇੱਕ ਉੱਤਮ ਮਾਪ ਹੈ। ਜਦੋਂ ਅਸੀਂ ਗੁਣਾਤਮਕ ਚੇਲੇ ਬਣਾਉਂਦੇ ਹਾਂ, ਤਾਂ ਆਓ ਅਸੀਂ ਇਹ ਯਕੀਨੀ ਬਣਾਈਏ ਕਿ ਅਸੀਂ ਸਹੀ ਗੱਲਾਂ ਨੂੰਮਾਪੀਏ। ਜੇਕਰ ਅਸੀਂ ਆਗਿਆ ਪਾਲਨ ਕਰੀਏ ਅਤੇ ਜੋ ਅਸੀਂ ਸੁਣਦੇ ਹਾਂ ਦੂਜਿਆਂ ਨਾਲ ਵੰਡੀਏ, ਅਸੀਂ ਵਫ਼ਦਾਰ ਹੁੰਦੇ ਹਾਂ। ਜੇਕਰ ਅਸੀਂ ਸੁਣੀਏ, ਪਰ ਆਗਿਆ ਪਾਲਨ ਕਰਨ ਅਤੇ ਵੰਡਣ ਤੋਂ ਇਨਕਾਰ ਕਰੀਏ, ਤਾਂਅਸੀਂ ਬੇਵਫਾ ਹੁੰਦੇ ਹਾਂ।
ਇਸ ਵੀਡਿਓ ਨੂੰ ਵੇਖੋ
ਇੱਥੇ ਦੋ ਵਿਚਾਰ ਹਨ ਜਿੰਨਾ ਨੇ ਅੱਜ, ਕਲੀਸਿਯਾ ਦੇ ਵਿੱਚ ਕਈ ਸਮੱਸਿਆਵਾਂ ਨੂੰ ਕਾਰਨ ਦਿੱਤਾ ਹੈ।
ਪਹਿਲਾ ਇਹ ਹੈ ਕਿ ਕਿਸੇ ਦੀ ਆਤਮਿਕ ਸਿੱਧਤਾ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਉਹ ਕਿੰਨਾ ਜ਼ਿਆਦਾ ਪਰਮੇਸ਼ੁਰ ਦੇ ਵਚਨ ਬਾਰੇ ਜਾਣਦੇ ਹਨ। ਉਹ ਇੰਝ ਕਿਰਿਆ ਕਰਦੇ ਜਿਵੇਂ ਕਿ ਸੱਚਾ ਵਿਸ਼ਵਾਸ – ਜਾਂ ਕੱਟੜਤਾ– ਕਿਸੇ ਦੇ ਵਿਸ਼ਵਾਸ ਦਾ ਚੰਗਾ ਮਾਪ ਹੈ।
ਦੂਜਾ ਵਿਚਾਰ ਇਹ ਹੈ ਕਿ ਅਗਵਾਈ ਕਰਨ ਦੀ ਕਿਸੇ ਦੇ ਯੋਗਤਾ ਲਈ ਉਨ੍ਹਾਂ ਦੇ ਸੇਵਕਾਈ ਨੂੰ ਅਰੰਭ ਕਰਨ ਤੋਂ ਪਹਿਲਾਂ "ਪੂਰਣ ਸਿਖਲਾਈ" ਪ੍ਰਾਪਤ ਕਰਨ ਦੀ ਲੋੜ ਹੈ। ਉਹ ਇੰਝ ਵਿਹਾਰ ਕਰਦੇ ਹਨ ਜਿਵੇਂ ਕਿ ਪੂਰਣਗਿਆਨ – ਸੇਵਾ ਕਰਨ ਦੀ ਕਿਸੇ ਦੀ ਯੋਗਤਾ ਦਾ ਇੱਕ ਪੂਰਣ ਮਾਪ ਹੈ।
ਪਹਿਲੇ ਵਿਚਾਰ– ਕੱਟੜਤਾ ਤੇ ਨਿਰਭਰ ਹੋਣਾ – ਜਾਂ "ਸੱਚਾ ਵਿਸ਼ਵਾਸ" ਦੇ ਨਾਲ ਸਮੱਸਿਆ ਇਹ ਹੈ ਕਿ ਸ਼ਤਾਨ, ਖੁਦ, ਕਿਸੇ ਵੀ ਮਨੁੱਖ ਦੇ ਨਾਲੋਂ ਜ਼ਿਆਦਾ ਆਇਤਾਂ ਜਾਣਦਾ ਹੈ। ਪਰਮੇਸ਼ੁਰ ਦਾ ਵਚਨ ਆਖਦਾ ਹੈ – ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਇੱਥੇ ਇੱਕ ਪਰਮੇਸ਼ੁਰ ਹੈ। ਚੰਗੀ ਗੱਲ ਹੈ! ਇੱਥੋਂ ਤੱਕ ਕਿ ਭੂਤ ਵੀ ਇਹ ਵਿਸ਼ਵਾਸ ਕਰਦੇ – ਅਤੇ ਕੰਬਦੇ ਹਨ।
ਕਿਸੇ ਦੀ ਆਤਮਿਕ ਸਿੱਧਤਾ ਦਾ ਇੱਕ ਉੱਤਮ ਮਾਪ ਓਰਥੋਪੈਕਸੀ – "ਸਹੀ ਵਿਸ਼ਵਾਸ" ਹੈ।
ਸਾਨੂੰ ਸਿਰਫ ਜੋ ਅਸੀਂ ਜਾਣਦੇ ਹਾਂ ਦੇ ਨਾਲੋਂ ਜ਼ਿਆਦਾ ਵਫ਼ਾਦਾਰੀ ਅਤੇ ਆਗਿਆ ਪਾਲਨ ਅਤੇ ਵੰਡਣ ਦੇ ਮਾਪ ਨਾਲ ਸੰਬੰਧਿਤ ਆਤਮਿਕ ਸਿੱਧਤਾ ਬਾਰੇ ਜ਼ਿਆਦਾ ਚਿੰਤਤ ਹੋਣਾ ਚਾਹੀਦਾ ਹੈ।
ਦੂਜੇ ਵਿਚਾਰ ਦੇ ਨਾਲ - ਕਿ ਕਿਸੇ ਨੇ ਅਗਵਾਈ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਸਿੱਖੇ ਹੋਏ ਹੋਣਾ ਹੈ – ਸਮੱਸਿਆ ਇਹ ਹੈ ਕਿ ਕੋਈ ਵੀ ਕਦੇ ਵੀ ਪੂਰੀ ਤਰ੍ਹਾਂ ਸਿੱਖਿਆ ਨਹੀਂ ਹੁੰਦਾ।
ਯਿਸੂ ਨੇ ਜੁਆਨ ਆਗੂਆਂ ਨੂੰ ਭੇਜਣ ਦਾ ਨਮੂਨਾ ਦਿੱਤਾ ਸੀ ਜਿੰਨਾ ਨੇ ਰਾਜ ਵਿੱਚ ਸਭ ਤੋਂ ਮਹੱਤਵਪੂਰਣ ਕੰਮ ਲਈ ਅਜੇ ਬਹੁਤ ਸਾਰੀਆਂ ਗੱਲਾਂ ਸਿੱਖਣੀਆਂ ਸਨ।
ਪਰਮੇਸ਼ੁਰ ਦਾ ਵਚਨ ਆਖਦਾ ਹੈ – ਯਿਸੂ ਨੇ ਬਾਰਾਂ ਚੇਲਿਆਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਸਾਰੀਆਂ ਦੁਸ਼ਟ ਆਤਮਾਵਾਂ ਅਤੇ ਰੋਗਾਂ ਉੱਤੇ ਇਖ਼ਤਿਆਰ ਦਿੱਤਾ। ਫਿਰ ਉਸ ਨੇ ਉਨ੍ਹਾਂ ਨੂੰ ਰਾਜ ਬਾਰੇ ਪਰਚਾਰ ਕਰਨ ਅਤੇ ਰੋਗੀਆਂਨੂੰ ਚੰਗਾ ਕਰਨ ਲਈ ਭੇਜਿਆ।
ਇਹ ਮਨੁੱਖ ਪਤਰਸ ਦੇ ਸਾਹਮਣੇ ਆਪਣੇ ਵਿਸ਼ਵਾਸ ਨੂੰ ਵੰਡਣ ਲਈ ਭੇਜੇ ਗਏ ਸਨ ਕਿ ਯਿਸੂ ਮੁਕਤੀਦਾਤਾ ਹੈ – ਕੁਝ ਜੋ ਅਸੀਂ ਵਿਸ਼ਵਾਸ ਦਾ ਪਹਿਲਾ ਕਦਮ ਮੰਨਦੇ ਹਾਂ। ਅਤੇ ਇੱਥੋਂ ਤੱਕ ਕਿ ਭੇਜੇ ਜਾਣ ਤੋਂ ਬਾਅਦ ਵੀਯਿਸੂ ਨੇ ਪਤਰਸ ਨੂੰ ਗਲਤੀਆਂ ਲਈ ਕਈ ਵਾਰ ਝਿੜਕਿਆ ਅਤੇ ਪਤਰਸ ਅਜੇ ਵੀ ਆਉਣ ਵਾਲੇ ਦਿਨਾਂ ਵਿੱਚ ਯਿਸੂ ਦਾ ਪੂਰੀ ਤਰ੍ਹਾਂ, ਇਨਕਾਰ ਕਰ ਦੇਵੇਗਾ। ਦੂਜੇ ਚੇਲੇ ਇਸ ਤੇ ਬਹਿਸ ਕਰਦੇ ਸਨ ਕਿ ਵੱਡਾ ਕੌਣ ਹੈਅਤੇ ਹਰੇਕ ਪਰਮੇਸ਼ੁਰ ਦੇ ਰਾਜ ਵਿੱਚ ਕਿਹੜੀ ਭੂਮਿਕਾ ਰੱਖੇਗਾ। ਉਨ੍ਹਾਂ ਨੇ ਅਜੇ ਵੀ ਬਹੁਤ ਕੁਝ ਸਿੱਖਣਾ ਸੀ ਪਰ ਯਿਸੂ ਨੇ ਜੋ ਉਹ ਪਹਿਲਾਂ ਤੋਂ ਹੀ ਜਾਣਦੇ ਸਨ ਉਹ ਸੁਣਾਉਣ ਦੇ ਕੰਮ ਲਈ ਭੇਜਿਆ ਸੀ।
ਵਫ਼ਾਦਾਰੀ – ਗਿਆਨ ਤੋਂ ਵੱਧ ਕੇ – ਕੁਝ ਉਹ ਹੈ ਜੋ ਕਿ ਜਦੋਂ ਵਿਅਕਤੀ ਯਿਸੂ ਦੇ ਪਿੱਛੇ ਚੱਲਣਾ ਅਰੰਭ ਹੁੰਦਾ ਤਦ ਹੀ ਸ਼ੁਰੂ ਹੋ ਸਕਦੀ ਹੈ। ਸਿੱਧਤਾ ਸਮੇਂ ਤੇ ਨਿਰਭਰ ਹੁੰਦੀ ਹੈ, ਪਰ ਵਫ਼ਾਦਾਰੀ ਚੇਲੇ ਦੇ ਜੀਵਨ ਵਿੱਚ ਕਿਸੇਵੀ ਅਤੇ ਹਰੇਕ ਸਮੇਂ ਤੇ ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ।
ਆਪਣੇ ਆਪ ਨੂੰ ਪੁੱਛੋ
● ਉਨ੍ਹਾਂ ਪਰਮੇਸ਼ੁਰ ਦੇ ਹੁਕਮਾਂ ਬਾਰੇ ਸੋਚੋ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ। ਉਨ੍ਹਾਂ ਗੱਲਾਂ ਦਾ ਆਗਿਆ ਪਾਲਨ ਕਰਨ ਅਤੇ ਵੰਡਣ ਦੇ ਸੰਬੰਧ ਵਿੱਚ ਤੁਸੀਂ ਕਿੰਨੇ “ਵਫਾਦਾਰ” ਹੋ?
ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!
- ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
- ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
- ਇੱਕ ਕੋਚ ਦੇ ਨਾਲ ਜੁੜੋ
- ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।
ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।