ਇਹ ਸਿਖਲਾਈ ਕ੍ਰਮ-ਚੱਕਰ ਆਤਮਿਕ ਵਾਧੇ ਦੇ ਚਾਰ ਨਿਵਕਲੇ ਕਦਮਾਂ ਰਾਹੀਂ ਸਿੱਧ ਹੋ ਰਹੇ ਚੇਲਿਆਂ ਲਈ ਵਰਤਿਆ ਜਾਂਦਾ ਹੈ।
ਇਨ੍ਹਾਂ ਕਦਮਾਂ ਵਿੱਚ ਸ਼ਾਮਲ ਹੈ: ਨਮੂਨਾ ਬਣਨਾ, ਸਹਾਇਤਾ ਕਰਨਾ, ਨਜ਼ਰ ਰੱਖਣਾ, ਅਤੇ ਛੱਡ ਦੇਣਾ।
ਸਿਖਲਾਈ ਕ੍ਰਮ-ਚੱਕਰ ਇੱਕ ਨਵੇਂ ਚੇਲੇ ਨੂੰ ਲੈ ਕੇ ਹੁਨਰ ਅਤੇ ਅਨੁਸ਼ਾਸਨ ਵਿੱਚ ਲੈ ਜਾਂਦਾ ਅਤੇ ਉਨ੍ਹਾਂ ਦੀ ਯੋਗਤਾ ਵਿੱਚ ਤਦ ਤੱਕ ਵਾਧਾ ਕਰਦਾ ਜਦੋਂ ਤੱਕ ਉਨ੍ਹਾਂ ਨੂੰ ਉਸ ਹੁਨਰ ਵਿੱਚ ਕੋਚਿੰਗ ਦੀ ਲੋੜ ਨਹੀਂ ਰਹਿੰਦੀ। ਬਹੁਤ ਸਾਰੇ ਚੇਲੇ ਅਤੇ ਚੇਲੇ ਬਣਾਉਣ ਵਾਲੇ ਸਿਖਲਾਈ ਕ੍ਰਮ-ਚੱਕਰ ਦੇ ਸ਼ੁਰੂਆਤੀ ਕਦਮਾਂ ਵਿੱਚ ਹੀ ਫਸੇ ਰਹਿੰਦੇ ਹਨ (ਨਮੂਨਾ ਬਣਨਾ, ਸਹਾਇਤਾ ਕਰਨਾ), ਉਹ ਤੀਜੇ ਕਦਮ ਵਿੱਚ ਜ਼ਿਆਦਾ ਸਮਾਂ ਖਰਚ ਨਹੀ ਕਰਦੇ (ਨਜ਼ਰ ਰੱਖਣਾ), ਅਤੇ ਕਦੇ ਵੀ ਚੌਥੇ ਕਦਮ ਵਿੱਚ ਭੇਜਦੇ ਹੀ ਨਹੀਂ ਹਨ (ਛੱਡ ਦੇਣਾ)।
ਕੀ ਤੁਸੀਂ ਕਦੇ ਸਾਈਕਲ ਚਲਾਉਣਾ ਸਿੱਖਿਆ ਹੈ? ਕੀ ਤੁਸੀਂ ਕਿਸੇ ਹੋਰ ਨੂੰ ਸਿਖਾਉਣ ਵਿੱਚ ਸਹਾਇਤਾ ਕੀਤੀ ਹੈ? ਜੇਕਰ ਹਾਂ, ਤਾਂ ਇਹ ਸੰਭਵ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਸਿਖਲਾਈ ਨਮੂਨਾ ਨੂੰ ਜਾਣਦੇ ਹੋ।
ਨਮੂਨਾ ਬਣਨਾ
ਨਮੂਨਾ ਬਣਨਾ ਸਾਧਾਰਨ ਇੱਕ ਅਭਿਆਸ ਜਾਂ ਸਾਧਨ ਦੀ ਇੱਕ ਉਦਾਹਰਣ ਦੇਣਾ ਹੈ। ਇਹ ਸਿਖਲਾਈ ਕ੍ਰਮ-ਚੱਕਰ ਦਾ ਇੱਕ ਸਭ ਤੋਂ ਸੰਖੇਪ ਹਿੱਸਾ ਹੈ। ਇਹ ਆਮ ਤੌਰ ਤੇ ਸਿਰਫ ਇੱਕ ਵਾਰ ਕੀਤਾ ਜਾਣਾ ਹੈ। ਇਹ ਸਾਧਾਰਨ ਹੀ ਇੱਕ ਜਾਗਰੂਕਤਾ ਨੂੰ ਉਤਪੰਨ ਕਰਨਾ ਹੈ ਕਿ ਇੱਕ ਅਭਿਆਸ ਜਾਂ ਇੱਕ ਸਾਧਨ ਮੌਜ਼ੂਦ ਹੈ ਅਤੇ ਇਹ ਆਮ ਵਿਚਾਰ ਨੂੰ ਦੇਣਾ ਹੈ ਕਿ ਇਹ ਕਿਵੇਂ ਦਾ ਦਿਖਦਾ ਹੈ। ਵਾਰ-ਵਾਰ ਨਮੂਨਾ ਦੇਣਾ ਕਿਸੇ ਨੂੰ ਵੀ ਤਿਆਰ ਕਰਨ ਦਾ ਇੱਕ ਪ੍ਰਭਾਵੀ ਸਾਧਨ ਨਹੀਂ ਹੈ। ਉਨ੍ਹਾਂ ਨੂੰ ਆਪਣੇ ਆਪ ਹੁਨਰ ਦੀ ਕੋਸ਼ਿਸ਼ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੀ ਲੋੜ ਹੈ। ਜਦੋਂ ਇੱਕ ਬੱਚਾ ਕਿਸੇ ਨੂੰ ਸਾਈਕਲ ਚਲਾਉਂਦਾ ਹੋਇਆ ਵੇਖਦਾ ਹੈ, ਉਹ ਨਮੂਨਾ ਪੜਾਅ ਹੈ।
ਸਹਾਇਤਾ ਕਰਨਾ
ਸਹਾਇਤਾ ਕਰਨਾ ਚੇਲੇ ਨੂੰ ਹੁਨਰ ਦਾ ਅਭਿਆਸ ਕਰਨ ਦੀ ਇਜਾਜ਼ਤ ਦੇਣਾ ਹੈ। ਇਹ ਨਮੂਨਾ ਪੜਾਅ ਨਾਲੋਂ ਜ਼ਿਆਦਾ ਸਮਾਂ ਲੈਂਦਾ ਹੈ। ਇਸ ਦੇ ਲਈ ਉਸਤਾਦ ਦੇ ਵੱਲੋਂ “ਹੱਥ ਫੜ ਕੇ ਸਿਖਾਉਣ” ਦੀ ਮੰਗ ਕਰਦਾ ਹੈ। ਉਸਤਾਦ ਨੂੰ ਨਿਰਦੇਸ਼ ਦੇਣ ਦੀ ਲੋੜ ਹੁੰਦੀ ਅਤੇ ਚੇਲੇ ਨੂੰ ਕੋਚਿੰਗ ਦੇਣ ਵਿੱਚ ਇੱਕ ਕਿਰਿਆਸ਼ੀਲ ਭੂਮਿਕਾ ਨਿਭਾਉਣੀ ਹੁੰਦੀ ਹੈ। ਇਹ ਪੜਾਅ ਤਦ ਤੱਕ ਨਹੀਂ ਚੱਲਦਾ ਰਹਿੰਦਾ ਜਦੋਂ ਤੱਕ ਚੇਲਾ ਪੂਰੀ ਤਰ੍ਹਾਂ ਯੋਗ ਨਹੀਂ ਹੋ ਜਾਂਦਾ, ਪਰ ਸਿਰਫ ਤਦ ਤੱਕ ਜਦ ਤੱਕ ਉਹ ਬੁਨਿਆਦੀ ਹੁਨਰ ਨਹੀਂ ਸਿੱਖਦਾ ਹੈ। ਜੇਕਰ ਇਹ ਪੜਾਅ ਬਹੁਤ ਦੇਰ ਤੱਕ ਜਾਰੀ ਰਹਿੰਦਾ ਹੈ, ਫਿਰ ਚੇਲਾ ਉਸਤਾਦ ਤੇ ਹੀ ਨਿਰਭਰ ਹੋ ਜਾਊਗਾ ਅਤੇ ਕਦੇ ਵੀ ਪੂਰਨ ਯੋਗਤਾ ਵਿੱਚ ਨਹੀਂ ਆਵੇਗਾ। ਸਹਾਇਤਾ ਕਰਨ ਦੇ ਪੜਾਅ ਦਾ ਅੰਤ ਚੇਲੇ ਦੁਆਰਾ ਹੋਰਨਾਂ ਲਈ ਨਮੂਨਾ ਬਣਨ ਦੀ ਨਿਸ਼ਾਨੀ ਦੁਆਰਾ ਮੰਨਿਆ ਜਾਂਦਾ ਹੈ। ਜਦੋਂ ਮਾਪੇ ਇੱਕ ਬੱਚੇ ਨੂੰ ਸਾਈਕਲ ਸਿੱਖਦੇ ਸਮੇਂ ਗਤੀ ਬਣਾਏ ਰੱਖਣ ਲਈ ਸਾਈਕਲ ਫੜ ਕੇ ਰੱਖਦੇ ਹਨ, ਤਾਂ ਇਹ ਸਹਾਇਤਾ ਕਰਨ ਦਾ ਪੜਾਅ ਹੁੰਦਾ ਹੈ।
ਨਜ਼ਰ ਰੱਖਣਾ
ਨਜ਼ਰ ਰੱਖਣਾ ਸਭ ਤੋਂ ਲੰਮਾ ਪੜਾਅ ਹੁੰਦਾ ਹੈ। ਇਸ ਦੇ ਵਿੱਚ ਚੇਲੇ ਨਾਲ ਅਪਰਤੱਖ ਸੰਪਰਕ ਸ਼ਾਮਲ ਹੁੰਦਾ ਹੈ। ਇਹ ਇੱਕ ਹੁਨਰ ਦੇ ਸਾਰੇ ਪਹਿਲੂਆਂ ਵਿੱਚ ਪੂਰਨ ਮਹਾਰਤ ਪਾਉਣ ਨੂੰ ਖੋਜਦਾ ਹੈ। ਇਹ ਪਹਿਲੇ ਦੋਹੇਂ ਪੜਾਵਾਂ ਨੂੰ ਮਿਲਾ ਕੇ ਉਸ ਤੋਂ ਦਸ ਗੁਣਾਂ ਜਾ ਜ਼ਿਆਦਾ ਸਮਾਂ ਵੀ ਲੈ ਸਕਦਾ ਹੈ। ਜਿਵੇਂ-ਜਿਵੇਂ ਚੇਲਾ ਹੁਨਰ ਵਿੱਚ ਉਨੱਤੀ ਕਰਦਾ ਹੈ, ਉਸਤਾਦ ਨਾਲ ਸੰਪਰਕ ਘੱਟ ਨਿਯਮਿਤ ਹੋ ਜਾਵੇਗਾ ਅਤੇ ਹੋ ਸਕਦਾ ਇਸ ਦੀ ਲੋੜ ਹੀ ਨਾ ਪਾਵੇ। ਇਸ ਪੜਾਅ ਵਿੱਚ ਚੇਲਾ ਹੌਲੀ-ਹੌਲੀ ਜ਼ਿਆਦਾ ਜ਼ਿੰਮੇਵਾਰ ਹੁੰਦਾ ਅਤੇ ਹੁਨਰ ਦੇ ਪ੍ਰਦਰਸ਼ਣ ਵਿੱਚ ਪਹਿਲ ਕਰਦਾ ਹੈ। ਪਰਤੱਖ ਤੌਰ ਤੇ ਚੇਲਾ-ਬਣਾਉਣ ਦੇ ਇਸ ਪੜਾਅ ਦਾ ਅੰਤ ਉਦੋਂ ਹੁੰਦਾ ਹੈ ਜਦੋਂ ਚੇਲਾ ਉਸ ਚੌਥੀ ਪੀੜੀ ਤੱਕ ਜਿਸ ਨੂੰ ਉਹ ਕੋਚਿੰਗ ਦੇ ਰਿਹਾ ਜਾਂ ਦੇ ਰਹੀ ਹੁੰਦੀ ਸਫਲਤਾਪੂਰਵਕ ਇਸ ਹੁਨਰ ਨੂੰ ਅੱਗੇ ਸੌਂਪ ਦਿੰਦਾ ਹੈ। ਜਦੋਂ ਮਾਪੇ ਇੱਕ ਬੱਚੇ ਨੂੰ ਸਾਈਕਲ ਚਲਾਉਂਦੇ ਵੇਖਦੇ ਅਤੇ ਇਹ ਪੱਕਿਆਂ ਕਰਦੇ ਹਨ ਕਿ ਉਸ ਕੋਲ ਬਿਨਾਂ ਨਿਗਰਾਨੀ ਸਾਈਕਲ ਚਲਾਉਣ ਦਾ ਹੁਨਰ ਅਤੇ ਗਿਆਨ ਆ ਜਾਵੇ, ਇਹੀ ਨਜ਼ਰ ਰੱਖਣਾ ਪੜਾਅ ਹੁੰਦਾ ਹੈ।
ਛੱਡ ਦੇਣਾ
ਛੱਡ ਦੇਣਾ ਇੱਕ ਗ੍ਰੈਜੂਏਸ਼ਨ ਵਾਂਙ ਹੈ ਜਦੋਂ ਚੇਲਾ ਉਸਤਾਦ ਦਾ ਹੀ ਇੱਕ ਹਿੱਸਾ ਬਣ ਜਾਂਦਾ ਹੈ। ਸਮੇਂ-ਸਮੇਂ ਤੇ ਸੰਪਰਕ ਅਤੇ ਸਹਿਯੋਗੀ ਨਿਗਰਾਨੀ ਜਾਰੀ ਰਹਿ ਸਕਦੀ ਹੈ ਜੇਕਰ ਚੇਲਾ ਅਤੇ ਉਸਤਾਦ ਇੱਕੋ ਹੀ ਨੈਟਵਰਕ ਵਿੱਚ ਹਨ। ਜਦੋਂ ਇੱਕ ਬੱਚਾ ਬਿਨਾਂ ਨਿਗਰਾਨੀ ਦੇ ਆਪਣੇ ਬੱਚੇ ਨੂੰ ਸਾਈਕਲ ਚਲਾਉਣ ਲਈ ਛੱਡ ਦਿੰਦਾ ਹੈ, ਤਾਂ ਇਹ ਛੱਡ ਦੇਣ ਦਾ ਪੜਾਅ ਹੈ।
ਚੇਲੇ ਬਣਾਉਣ ਲਈ ਕੋਚਿੰਗ ਜਾਂਸੂਚੀ ਨੂੰ ਵੀ ਇੱਕ ਚੇਲੇਪਣ ਦੀ ਪ੍ਰੀਕਿਰਿਆ ਵਿੱਚ ਟਰੈਕਿੰਗ ਵਿੱਚ ਸਿਖਲਾਈ ਕ੍ਰਮ-ਚੱਕਰ ਦੀ ਵਰਤੋਂ ਦੀ ਇੱਕ ਉਦਾਹਰਣ ਲਈ ਵੀ ਵੇਖੋ।