ਜ਼ੁਮੇ, ‘ਖਮੀਰ,” ਲਈ ਯੂਨਾਨੀ ਸ਼ਬਦ ਇੱਕ ਖਾਸ ਅਰਥ ਨੂੰ ਰੱਖਦਾ ਹੈ। ਮੱਤੀ 13:33 ਵਿੱਚ, ਯਿਸੂ ਨੇ ਸਵਰਗ ਦੇ ਰਾਜ ਦੀ ਤੁਲਨਾ ਇੱਕ ਵੱਡੀ ਆਟੇ ਦੀ ਤੌਣ ਵਿੱਚ ਖਮੀਰ ਦੇ ਮਿਲਾਉਣ ਨਾਲ ਕੀਤੀ, ਜੋ ਪੂਰੀ ਤੌਣ ਨੂੰ ਖਮੀਰਾ ਕਰ ਦਿੰਦਾ ਹੈ। ਇਹ ਦ੍ਰਿਸ਼ਟਾਂਤ ਉਦਾਹਰਣ ਦਿੰਦਾ ਹੈ ਕਿ ਕਿਵੇਂ ਆਮ ਲੋਕ, ਆਮ ਸ੍ਰੋਤਾਂ ਦੀ ਵਰਤੋਂ ਕਰਦੇ ਹੋਏ, ਪਰਮੇਸ਼ੁਰ ਦੇ ਰਾਜ ਉੱਤੇ ਤੇਜੀ ਨਾਲ ਪ੍ਰਭਾਅ ਪਾ ਸਕਦੇ ਹਨ।
2015 ਵਿੱਚ, ਇੱਕ ਛੋਟੇ ਸਮੂਹ ਨੇ ਜੋਨਾਥਨ ਪ੍ਰੋਜੈਕਟ ਲੀਡਰਸ਼ਿੱਪ ਮੀਟਿੰਗ ਲਈ ਸੱਦੇ ਜਾਣ ਤੇ ਮਹਾਨ ਆਗਿਆ ਨੂੰ ਪੂਰਾ ਕਰਨ ਲਈ ਸਮਰਪਣ ਕੀਤਾ। ਉਨ੍ਹਾਂ ਪ੍ਰਾਰਥਨਾ ਕੀਤੀ ਅਤੇ ਸੰਸਾਰ ਭਰ ਵਿੱਚ ਚੇਲਿਆਂ ਦੇ ਗੁਣਾਤਮਕ ਵਾਧੇ ਲਈ ਚੁਣੌਤੀਆਂ ਉੱਤੇ ਚਰਚਾ ਕੀਤੀ। ਇੱਕ ਪਹੁੰਚਯੋਗ, ਬਹੁਭਾਸ਼ੀ, ਅਤੇ ਢੁੱਕਵੀਂ ਸਿਖਲਾਈ ਦੀ ਲੋੜ ਨੂੰ ਪਛਾਣਦੇ ਹੋਏ ਜੋ ਆਮ ਲੋਕਾਂ ਨੂੰ ਰਾਜ ਲਈ ‘ਖਮੀਰ’ ਹੋਣ ਵਾਸਤੇ ਯਿਸੂ ਦੇ ਸੱਦੇ ਨਾਲ ਮੇਲ ਵਿੱਚ ਹੈ, ਔਨਲਾਈਨ ਅਧਾਰਿਤ ਸਿਖਲਾਈ ਦਾ ਵਿਚਾਰ ਪੈਦਾ ਹੋਇਆ ਸੀ। ਆਖਿਰਕਾਰ, ਇਹ ਵਿਚਾਰ ਹੁਣ ਉਸ ਵਜੋਂ ਵਿਕਸਿਤ ਹੋ ਗਿਆ ਜੋ ਜ਼ੁਮੇ ਕਰਕੇ ਜਾਣਿਆ ਜਾਂਦਾ ਹੈ।
ਜ਼ੁਮੇ ਸਿਖਲਾਈ ਵਿੱਚ ਬੁਨਿਆਦੀ ਚੇਲੇ-ਬਚਾਉਣ ਦਾ ਸਿਧਾਂਤ ਸਿੱਧਾ ਬਾਈਬਲ ਵਿੱਚੋਂ ਆਉਂਦਾ ਹੈ ਅਤੇ ਪਿਛਲੇ ਤੀਹ ਸਾਲਾਂ ਤੋਂ ਵਿਸ਼ਵ-ਵਿਆਪੀ ਪੱਧਰ ਤੇ ਪਰਖਿਆ ਗਿਆ ਹੈ। ਇਹ ਸਿਧਾਂਤ ਆਮ ਲੋਕਾਂ ਨੂੰ ਚੇਲੇ ਬਣਨ ਲਈ ਸ਼ਕਤੀ ਨਾਲ ਭਰਦੇ ਹਨ ਜੋ, ਬਦਲੇ ਵਿੱਚ, ਚੇਲੇ ਬਣਾਉਂਦੇ ਹਨ, ਨਤੀਜੇ ਵਜੋਂ ਲੱਖਾਂ ਆਤਮਿਕ ਤੌਰ ਤੇ ਅਨ੍ਹੇਰੇ ਦੇ ਸਥਾਨਾਂ ਤੇ ਰਾਜ ਨੂੰ ਉਨੱਤ ਕਰਦੇ ਹਨ।
ਫ਼ਰਵਰੀ 14, 2017 ਵਿੱਚ ਅਰੰਭ ਹੋਣ ਤੇ, ਰਾਜ ਸਹਿਯੋਗ ਰਾਹੀਂ ਅਰੰਭ ਹੋਈ, ਜ਼ੁਮੇ ਸਿਖਲਾਈ ਰਸਮੀ ਸੰਗਠਨਾਤਮਕ ਨਿਯੰਤ੍ਰਣ ਜਾਂ ਇੱਕ ਅਲੱਗ ਸੰਸਥਾ ਤੋਂ ਬਿਨਾਂ ਇੱਕ ਖੁੱਲ੍ਹੀ ਪਹਿਲਕਦਮੀ ਹੈ। ਕਿਉਂਕਿ ਜ਼ੁਮੇ ਇੱਕ ਸੰਸਥਾ ਦੁਆਰਾ ਨਹੀਂ ਚਲਾਈ ਜਾਂਦੀ ਹੈ, ਇੱਥੇ ਕੋਈ ਵੀ ਰਸਮੀ ਵਿਸ਼ਵਾਸ ਦੇ ਵਾਕ ਨਹੀਂ ਹਨ। ਫਿਰ ਵੀ, ਸਾਰੇ ਸ਼ਾਮਲ ਹੋਏ, ਲੁਸਾਨ ਅੰਦੋਲਨ ਨਾਲ ਸਹਿਮਤ ਹੋਣਗੇ।
ਟੀਚਾ ਸਾਡੀ ਪੀੜ੍ਹੀ ਵਿੱਚ ਗੁਣਾਤਮਕ ਵਾਧਾ ਕਰਨ ਵਾਲੇ ਚੇਲਿਆ ਨਾਲ ਵਿਸ਼ਵ ਨੂੰ ਭਰਨਾ ਹੈ। ਇਸ ਸਿਖਲਾਈ ਵਿੱਚ ਪਾਏ ਜਾਂਦੇ ਬਾਈਬਲੀ ਸਿਧਾਂਤ ਸਧਾਰਨ ਹਨ। ਸੰਸਾਰ ਦੇ ਬਦਲਣ ਦੀ ਸੰਭਾਵਨਾ ਇਨ੍ਹਾਂ ਸਿਧਾਂਤਾਂ ਦੇ ਅਭਿਆਸ ਵਿੱਚ ਹੈ।
ਜ਼ੁਮੇ ਦਾ ਦਰਸ਼ਣ ਵਿਸ਼ਵ ਭਰ ਵਿੱਚ ਗੁਆਂਢ ਵਿੱਚ ਬੁਨਿਆਦੀ ਰਾਜ ਦੇ ਸਿਧਾਂਤਾਂ ਨੂੰ ਫੈਲਾਉਂਦੇ, ਪੂਰੀ ਤੌਣ ਰਾਹੀਂ ਖਮੀਰ ਦੇ ਕੰਮ ਕਰਨ ਨਾਲ ਤੁਲਨਾ ਯੋਗ ਹੈ।
ਭਾਗ 1:
ਉੱਤਰੀ ਅਮਰੀਕਾ ਵਿੱਚ ਘੱਟੋ ਘੱਟ ਹਰੇਕ 5000 ਲੋਕਾਂ ਦੇ ਪਿੱਛੇ ਇੱਕ ਚੇਲੇ ਨੂੰ ਅਤੇ ਹਰੇਕ 50,000 ਲੋਕਾਂ ਪਿੱਛੇ ਵਿਸ਼ਵਭਰ ਵਿੱਚ ਇੱਕ ਚੇਲੇ ਨੂੰ ਸਿਖਲਾਈ ਦੇਣਾ।
ਭਾਗ 2:
ਸਿਖਲਾਈ ਪਾਏ ਹੋਏ ਚੇਲੇ ਬਣਾਉਣ ਵਾਲਿਆਂ ਲਈ ਉੱਤਰੀ ਅਮਰੀਕਾ ਵਿੱਚ ਘੱਟੋ ਘੱਟ ਹਰੇਕ 5000 ਲੋਕਾਂ ਦੇ ਪਿੱਛੇ 2 ਸਧਾਰਨ ਗੁਣਾਤਮਕ ਵਾਧੇ ਵਾਲੀਆਂ ਕਲੀਸਿਯਾਵਾਂ ਅਤੇ ਵਿਸ਼ਵ ਭਰ ਵਿੱਚ ਹਰੇਕ 50,000 ਲੋਕਾਂ ਪਿੱਛੇ 2 ਸਧਾਰਨ ਕਲੀਸਿਯਾਵਾਂ ਨੂੰ ਅਰੰਭ ਕਰਨਾ।
ਇਨ੍ਹਾਂ ਛੋਟੀਆਂ ਸ਼ੁਰੂਆਤਾਂ ਨਾਲ...ਜਿਸ ਨੂੰ ਬਾਈਬਲ ਖਮੀਰ ਆਖਦੀ ਹੈ...ਅਸੀਂ ਸੰਸਾਰ ਨੂੰ ਗੁਣਾਤਮਕ ਚੇਲਿਆਂ ਅਤੇ ਕਲੀਸਿਯਾਵਾਂ ਨਾਲ ਭਰੇ ਵੇਖਾਂਗੇ। ਜ਼ੁਮੇ ਸਿਖਲਾਈ ਦੀ ਖੋਜੋ ਅਤੇ ਪਤਾ ਕਰੋ ਕਿ ਕਿਵੇਂ!
ਮੁਫ਼ਤ ਪੰਜੀਕਰਣ ਤੁਹਾਨੂੰ ਸਾਰੀ ਸਿਖਲਾਈ ਸਮੱਗਰੀ ਅਤੇ ਔਨਲਾਈਨ ਕੋਚਿੰਗ ਤੱਕ ਪਹੁੰਚ ਦਿੰਦਾ ਹੈ।
ਸਿੱਖਿਆਤਮਕ ਵੀਡੀਓ ਤੁਹਾਡੇ ਸਮੂਹ ਨੂੰ ਗੁਣਾਤਮਕ ਚੇਲਿਆਂ ਦੇ ਬੁਨਿਆਦੀ ਸਿਧਾਂਤਾ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ।
ਸਮੂਹ ਚਰਚਾ ਤੁਹਾਡੇ ਸਮੂਹ ਨੂੰ ਜੋ ਸਾਂਝਾ ਕੀਤਾ ਜਾ ਰਿਹਾ ਹੈ ਉਸ ਰਾਹੀਂ ਸੋਚਣ ਵਿੱਚ ਮਦਦ ਕਰਦੀ ਹੈ।
ਸਧਾਰਨ ਅਭਿਆਸ ਤੁਹਾਡੇ ਸਮੂਹ ਨੂੰ ਜੋ ਸਿੱਖਿਆ ਜਾ ਰਿਹਾ ਹੈ ਉਸ ਨੂੰ ਅਭਿਆਸ ਵਿੱਚ ਲਿਆਉਣ ਲਈ ਸਹਾਇਤਾ ਕਰਦੀ ਹੈ।
ਸੈਸ਼ਨ ਚੁਣੌਤੀਆਂ ਤੁਹਾਡੇ ਸਮੂਹ ਨੂੰ ਸੈਸ਼ਨਾਂ ਵਿਚਕਾਰ ਸਿੱਖਣ ਅਤੇ ਵਧਦੇ ਰਹਿਣ ਵਿੱਚ ਸਹਾਇਤਾ ਕਰਦੀਆਂ ਹਨ।
ਪਹਿਲਾ:
ਜ਼ੁਮੇ ਇੱਕ ਸਮੂਹ ਵਜੋਂ ਕੀਤੇ ਜਾਣ ਲਈ ਤਿਆਰ ਕੀਤਾ ਗਿਆ ਹੈ। ਸਮੂਹ ਅਭਿਆਸ, ਚਰਚਾ, ਅਤੇ ਹੁਨਰਾਂ ਦਾ ਅਭਿਆਸ ਹੋਰਨਾਂ ਨਾਲ ਉੱਤਮ ਹੋਵੇਗਾ, ਇਸ ਲਈ ਜੇਕਰ ਸੰਭਵ ਹੋਵੇ, ਤਾਂ ਇੱਕ ਸਮੂਹ ਵਜੋਂ ਇਕੱਠੇ ਹੋਵੋ।
ਦੂਜਾ:
ਜ਼ੁਮੇ ਹੁਨਰ ਵਿਕਸਿਤ ਕਰਨ, ਯੋਗਤਾ ਦਾ ਨਿਰਮਾਣ ਕਰਨ ਬਾਰੇ ਹੈ, ਨਾ ਕਿ ਸਿਰਫ ਗਿਆਨ ਪ੍ਰਾਪਤ ਕਰਨ ਬਾਰੇ। ਹਰੇਕ ਸੈਸ਼ਨ ਵਿੱਚ, ਟੀਚਾ ਫਲਦਾਇਕ ਕਿਰਿਆ ਹੈ। ਸਿਖਲਾਈ ਦਾ ਉੱਤਮ ਨਤੀਜਾ ਇੱਕ ਬਦਲੀ ਹੋਈ ਸ਼ੈਲੀ ਅਤੇ ਤੁਹਾਡੇ ਵਿਸ਼ਵਾਸ ਵਿੱਚ ਵਧਦੀ ਸ਼ਕਤੀ ਦਾ ਅਨੁਭਵ ਹੋਵੇਗਾ।
ਇਸ ਸਭ ਦੇ ਵਿੱਚ, ਜ਼ੁਮੇ ਭਾਈਚਾਰਾ ਤੁਹਾਡੀ ਮਦਦ ਕਰਨ ਲਈ ਅਤੇ ਤੁਹਾਡੇ ਸਮੂਹ ਨੂੰ ਸਫਲਤਾਪੂਰਵਕ ਸਿਖਲਾਈ ਲਾਗੂ ਕਰਨ ਲਈ ਇੱਕ ਕੋਚ ਦਾ ਪ੍ਰਬੰਧ ਕਰਨ ਦੁਆਰਾ ਤੁਹਾਡਾ ਸਮਰਥਣ ਕਰਨ ਲਈ ਉਤਸੁਕ ਹੈ। ਪ੍ਰਸ਼ਨਾਂ ਜਾਂ ਚਿੰਤਾਵਾਂ ਨੂੰ ਸਾਨੂੰ ਪੁੱਛਣ ਤੋਂ ਨਾ ਝਿਜਕੋ!
ਇੱਕ ਕੋਚ ਪ੍ਰਾਪਤ ਕਰੋ