ਯਿਸੂ ਨੇ ਆਖਿਆ – "ਉਹ ਜੀਉਂਦੀ ਰੋਟੀ ਜੋ ਸਵਰਗੋਂ ਉੱਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕ ਜੀਉਂਦਾ ਰਹੇਗਾ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ।" ਪਵਿੱਤਰ ਮੇਜ ਜਾਂ "ਪ੍ਰਭੂ ਭੋਜ" ਸਾਡੇ ਨਜ਼ਦੀਕੀ ਸੰਬੰਧ ਅਤੇ ਯਿਸੂ ਨਾਲ ਨਿਰੰਤਰ ਰਿਸ਼ਤੇ ਦੇ ਜਸ਼ਨ ਮਨਾਉਣ ਦਾ ਇੱਕ ਢੰਗ ਹੈ। ਇੱਥੇ ਜਸ਼ਨ ਮਨਾਉਣ ਦੇ ਕੁਝ ਸਾਧਾਰਨ ਢੰਗ ਹਨ!
ਜਦੋਂ ਤੁਸੀਂ ਯਿਸੂ ਦੇ ਦੇ ਚੇਲਿਆਂ ਨੂੰ ਇਕੱਠੇ ਕਰਦੇ ਹੋ, ਸ਼ਾਂਤ ਮਨਨ ਵਿੱਚ, ਚੁੱਪਚਾਪ ਆਪਣੇ ਪਾਪਾਂ ਦਾ ਇਕਰਾਰ ਕਰਦੇ ਹੋਏ ਸਮਾਂ ਖਰਚ ਕਰੋ। ਜਦੋਂ ਤੁਸੀਂ ਤਿਆਰ ਹੋ ਜਾਂਦੇ, ਕਿਸੇ ਨੂੰ ਪਵਿੱਤਰ ਸ਼ਾਸਤਰ ਤੋਂ ਇਨ੍ਹਾਂ ਭਾਗਾਂ ਨੂੰ ਪੜ੍ਹਨ ਲਈ ਕਹੋ— "ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ। ਅਤੇ ਸ਼ੁਕਰ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।" 1 ਕੁਰਿੰਥੀਆਂ 11:23-24
ਉਸ ਰੋਟੀ ਨੂੰ ਦਿਓ ਜਿਹੜੀ ਕਿ ਤੁਸੀਂ ਆਪਣੇ ਸਮੂਹ ਲਈ ਅਲੱਗ ਰੱਖੀ ਹੋਈ ਹੈ।
ਅੱਗੇ ਪੜ੍ਹਨਾ ਜਾਰੀ ਰੱਖੋ — "ਇਸੇ ਤਰਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਭੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।" 1 ਕੁਰਿੰਥੀਆਂ 11:25
ਜੋ ਮੈ ਜਾਂ ਜੂਸ ਤੁਸੀਂ ਆਪਣੇ ਸਮੂਹ ਲਈ ਅੱਡ ਰੱਖਿਆ ਸੀ ਉਸ ਨੂੰ ਵੰਡੋ, ਅਤੇ ਪੀਓ।
ਇਸ ਵਚਨ ਨਾਲ ਸਮਾਪਤ ਕਰੋ — "ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ।" 1 ਕੁਰਿੰਥੀਆਂ 11:26
ਪ੍ਰਾਰਥਨਾ ਜਾਂ ਭਜਨ ਗਾਉਣ ਨਾਲ ਜਸ਼ਨ ਮਨਾਓ। ਤੁਸੀਂ ਪ੍ਰਭੂ ਭੋਜ ਦੇ ਵਿੱਚ ਹਿੱਸਾ ਲਿਆ ਹੈ। ਤੁਸੀਂ ਉਸ ਦੇ ਹੋ, ਅਤੇ ਉਹ ਤੁਹਾਡਾ ਹੈ!