ਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨਾ ਕਰਨਾ ਹੈ…ਸਾਰੇ ਦਿਨ, ਹਰ ਦਿਨ।
ਰਾਜ ਵਿੱਚ, ਜਦੋਂ ਅਸੀਂ ਪਰਮੇਸ਼ੁਰ ਤੋਂ ਸੁਣਦੇ ਹਾਂ ਤਾਂ ਅਸੀਂ ਸਾਹ ਅੰਦਰ ਲੈਂਦੇ ਹਾਂ:
ਯਿਸੂ ਦੇ ਹਰੇਕ ਚੇਲੇ ਲਈ ਚੰਗੀ ਖਬਰ ਇਹ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਦੇ ਅਸੀਂ ਸਾਹ ਅੰਦਰ ਲੈਂਦੇ ਹਾਂ ਅਤੇ ਅਸੀਂ ਤਦ ਸਾਹ ਬਾਹਰ ਛੱਡਦੇ ਜਦੋਂ ਅਸੀਂ ਜੋ ਸੁਣਿਆ ਹੁੰਦਾ ਉਸ ਦਾ ਆਗਿਆ ਪਾਲਨ ਕਰਦੇ ਅਤੇ ਹੋਰਨਾਂ ਦੇ ਨਾਲ ਜੋ ਸੁਣਿਆ ਉਸ ਨੂੰ ਵੰਡਦੇ-ਪਰਮੇਸ਼ੁਰ ਫਿਰ ਹੋਰ ਵੀ ਜ਼ਿਆਦਾ ਸਪਸ਼ਟਤਾ ਨਾਲ ਗੱਲ ਕਰੇਗਾ।
ਰਾਜ ਵਿੱਚ ਜਦੋਂ ਅਸੀਂ ਪਰਮੇਸ਼ੁਰ ਤੋਂ ਸੁਣੇ ਅਨੁਸਾਰ ਕੰਮ ਕਰਦੇ ਹਾਂ ਤਾਂ ਅਸੀਂ ਬਾਹਰ ਸਾਹ ਛੱਡਦੇ ਹਾਂ। ਜਦੋਂ ਅਸੀਂ ਆਗਿਆ ਪਾਲਨ ਕਰਦੇ ਹਾਂ ਤਾਂ ਅਸੀਂ ਬਾਹਰ ਸਾਹ ਛੱਡਦੇ ਹਾਂ। ਕਈ ਵਾਰ ਆਗਿਆ ਮੰਨਣ ਦੇ ਲਈ ਸਾਹ ਬਾਹਰ ਛੱਡਣ ਦਾ ਅਰਥ ਸਾਡੇ ਵਿਚਾਰਾਂ ਨੂੰ ਬਦਲਣਾ, ਸਾਡੇ ਸ਼ਬਦਾਂ ਜਾਂ ਕੰਮਾਂ ਨੂੰ ਯਿਸੂ ਅਤੇ ਉਸ ਦੀ ਇੱਛਾ ਦੇ ਨਾਲ ਮੇਲ ਵਿੱਚ ਲਿਆਉਣਾ ਹੁੰਦਾ ਹੈ। ਕਈ ਵਾਰ ਸਾਹ ਛੱਡਣ ਦਾ ਅਰਥ ਜੋ ਯਿਸੂ ਨੇ ਸਾਡੇ ਨਾਲ ਵੰਡਿਆਂ ਉਸ ਨੂੰ ਵੰਡਣਾ ਹੁੰਦਾ ਹੈ-ਜੋ ਉਸ ਨੇ ਸਾਨੂੰ ਦਿੱਤਾ ਹੈ ਉਸ ਨੂੰ ਦੇਣਾ ਹੁੰਦਾ ਹੈ ਤਾਂ ਕਿ ਜਿਵੇਂ ਪਰਮੇਸ਼ੁਰ ਨੇ ਸਾਨੂੰ ਬਰਕਤ ਦਿੱਤੀ ਹੈ ਦੂਜੇ ਵੀ ਬਰਕਤ ਨੂੰ ਪਾ ਸਕਣ। ਯਿਸੂ ਦੇ ਇੱਕ ਚੇਲੇ ਲਈ ਸਾਹ ਅੰਦਰ ਲੈਣਾ ਅਤੇ ਸਾਹ ਬਾਹਰ ਛੱਡਣਾ ਗੰਭੀਰ ਹੁੰਦਾ ਹੈ। ਇਹੋ ਸਾਡਾ ਜੀਵਨ ਹੈ।