ਯਿਸੂ ਦੇ ਇੱਕ ਚੇਲੇ ਹੁੰਦੇ ਹੋਏ, ਸਾਨੂੰ ਰੋਜ਼ਾਨਾ ਵਚਨ ਪੜਨਾ ਚਾਹੀਦਾ ਹੈ। ਇੱਕ ਚੰਗਾ ਦਿਸ਼ਾਨਿਰਦੇਸ਼ ਹਰ ਹਫ਼ਤੇ ਬਾਈਬਲ ਵਿੱਚੋਂ ਘੱਟੋ-ਘੱਟ 25-30 ਬਾਈਬਲ ਅਧਿਆਏ ਪੜ੍ਹਨੇ ਹਨ। ਸ਼ੌਅਫ ਬਾਈਬਲ ਪੜਨ ਦਾ ਪ੍ਰਾਰੂਪ ਤੁਹਾਨੂੰ ਇਸ ਨੂੰ ਸਮਝਣ, ਆਗਿਆ ਪਾਲਨਾ ਕਰਨ ਅਤੇ ਵੰਡਣ ਅਤੇ ਹੋਰ ਵੀ ਬਹੁਤ ਕੁਝ ਵਿੱਚ ਸਹਾਇਤਾ ਕਰੇਗਾ। S.O.A.P.S ਹੈ:
ਇਹ ਯਾਦ ਰੱਖਣ ਅਤੇ ਸਿੱਖਣ ਦਾ ਇੱਕ ਸਾਧਾਰਣ ਢੰਗ ਹੈ, ਇੱਕ ਪ੍ਰਭਾਵਸ਼ਾਲੀ ਬਾਈਬਲ ਅਧਿਐਨ ਜੋ ਯਿਸੂ ਦਾ ਕੋਈ ਵੀ ਚੇਲਾ ਇਸਤੇਮਾਲ ਕਰ ਸਕਦਾ ਹੈ।
S – "ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।" ਯਸਾਯਾਹ 55:8-9
O – ਇੱਕ ਮਨੁੱਖ ਹੁੰਦੇ ਹੋਏ, ਮੈਂ ਜੋ ਜਾਣਦਾ ਹਾਂ ਅਤੇ ਜੋ ਮੈਂ ਜਾਣਦਾ ਹਾਂ ਕਿ ਕਿਵੇਂ ਕਰਨਾ ਹੈ ਵਿੱਚ ਸੀਮਿਤ ਹੈ। ਪਰਮੇਸ਼ੁਰ ਕਿਸੇ ਵੀ ਢੰਗ ਵਿੱਚ ਸੀਮਿਤ ਨਹੀਂ ਹੈ। ਉਹ ਸਭ ਕੁਝ ਵੇਖਦਾ ਅਤੇ ਜਾਣਦਾ ਹੈ। ਉਹ ਕੁਝ ਵੀ ਕਰ ਸਕਦਾ ਹੈ।
A – ਕਿਉਂ ਜੋ ਪਰਮੇਸ਼ੁਰ ਸਭ ਕੁਝ ਜਾਣਦਾ ਹੈ ਅਤੇ ਉਸ ਦੇ ਰਾਹ ਉੱਤਮ ਹਨ, ਜੇਕਰ ਮੈਂ ਕੰਮ ਕਰਨ ਦੇ ਆਪਣੇ ਢੰਗਾਂ ਉੱਤੇ ਨਿਰਭਰ ਰਹਿਣ ਦੀ ਬਜਾਏ ਉਸ ਦੇ ਪਿੱਛੇ ਚੱਲਦਾ ਹਾਂ ਤਾਂ ਮੈਂ ਜੀਵਨ ਦੇ ਵਿੱਚ ਕਿਸੇ ਜ਼ਿਆਦਾ ਸਫਲ ਹੋ ਸਕਦਾ ਹਾਂ।
P – ਪ੍ਰਭੂ, ਮੈਂ ਨਹੀਂ ਜਾਣਦਾ ਹਾਂ ਕਿ ਇੱਕ ਚੰਗਾ ਜੀਵਨ ਕਿਵੇਂ ਬਿਤਾਉਣਾ ਹੈ ਜਿਹੜਾ ਤੈਨੂੰ ਪਰਸੰਨ ਕਰਦਾ ਅਤੇ ਦੂਜਿਆਂ ਦੀ ਸਹਾਇਤਾ ਕਰਦਾ ਹੈ। ਮੇਰੇ ਰਾਹ ਗਲਤੀਆਂ ਵੱਲ ਲੈ ਜਾਂਦੇ ਹਨ। ਮੇਰੇ ਵਿਚਾਰ ਦੁੱਖ ਵੱਲ ਅਗਵਾਈ ਕਰਦੇ ਹਨ। ਕਿਰਪਾ ਕਰਕੇ ਮੈਨੂੰ ਆਪਣੇ ਰਾਹ ਅਤੇ ਆਪਣੇ ਵਿਚਾਰ ਸਿਖਾ। ਜਦੋਂ ਮੈਂ ਤੇਰੇ ਪਿੱਛੇ ਚੱਲਦਾ ਹਾਂ ਤਾਂ ਤੇਰਾ ਪਵਿੱਤਰ ਆਤਮਾ ਮੇਰੀ ਅਗਵਾਈ ਕਰੇ।
S – ਮੈਂ ਇਨ੍ਹਾਂ ਆਇਤਾਂ ਅਤੇ ਇਸ ਲਾਗੂਕਰਨ ਨੂੰ ਮੇਰੇ ਮਿੱਤਰ, ਸਟੀਕ ਨਾਲ ਵੰਡਾਂਗਾ, ਜਿਹੜਾ ਇੱਕ ਮੁਸ਼ਕਿਲ ਸਮੇਂ ਦੇ ਵਿੱਚੋਂ ਦੀ ਲੰਘ ਰਿਹਾ ਹੈ ਅਤੇ ਜਿਸ ਦਾ ਉਹ ਸਾਹਮਣਾ ਕਰਨ ਰਿਹਾ ਹੈ ਉਸ ਵਿੱਚ ਮਹੱਤਵਪੂਰਣ ਫੈਸਲੇ ਲਈ ਅਗਵਾਈ ਦੀ ਲੋੜ ਹੈ।