ਪ੍ਰਾਰਥਨਾ ਯਾਤਰਾ ਠੀਕ ਜਿਵੇਂ ਕਿ ਲੱਗਦਾ ਉਵੇਂ ਹੀ ਹੈ – ਆਲੇ-ਦੁਆਲੇ ਚੱਲਦੇ ਹੋਏ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨਾ। ਸਾਡੀਆਂ ਅੱਖਾਂ ਨੂੰ ਬੰਦ ਕਰਨ ਅਤੇ ਸਾਡੇ ਸਿਰਾਂ ਨੂੰ ਝੁਕਾਉਣ ਦੀ ਬਜਾਏ, ਅਸੀਂ ਸਾਡੇ ਆਲੇ-ਦੁਆਲੇ ਦੀਆਂ ਲੋੜਾਂ ਲਈ ਆਪਣੀਆਂ ਅੱਖਾਂ ਨੂੰ ਖੁੱਲ੍ਹਾ ਰੱਖਦੇ ਹਾਂ ਅਤੇ ਪਰਮੇਸ਼ੁਰ ਨੂੰ ਦਖਲਅੰਦਾਜ਼ੀ ਕਰਨ ਲਈ ਆਖਦੇ ਹੋਏ ਹਲੀਮਤਾ ਨਾਲ ਆਪਣੇ ਸਿਰ ਝੁਕਾਉਂਦੇ ਹਾਂ।
ਤੁਸੀਂ ਦੋ ਜਾਂ ਤਿੰਨ ਦੇ ਛੋਟੇ ਸਮੂਹਾਂ ਵਿੱਚ ਪ੍ਰਾਰਥਨਾ ਯਾਤਰਾ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਆਪ ਪ੍ਰਾਰਥਨਾ ਯਾਤਰਾ ਕਰ ਸਕਦੇ ਹੋ। ਜਦੋਂ ਤੁਸੀਂ ਤੁਰਦੇ ਜਾਂਦੇ ਅਤੇ ਪ੍ਰਾਰਥਨਾ ਕਰਦੇ ਹੋ, ਮੌਕਿਆਂ ਪ੍ਰਤੀ ਚੌਕਸ ਰਹੋ ਅਤੇ ਜਿੰਨਾ ਵਿਅਕਤੀਆਂ ਜਾਂ ਸਮੂਹਾਂ ਨੂੰ ਤੁਸੀਂ ਰਾਹ ਵਿੱਚ ਮਿਲਦੇ ਹਨ ਉਨ੍ਹਾਂ ਲਈ ਪ੍ਰਾਰਥਨਾ ਕਰਨ ਵਾਸਤੇ ਪਰਮੇਸ਼ੁਰ ਦੇ ਆਤਮਾ ਦੀ ਪ੍ਰੇਰਨਾ ਨੂੰ ਸੁਣੋ। ਪਰਮੇਸ਼ੁਰ ਦਾ ਵਚਨ ਆਖਦਾ ਹੈ ਕਿ ਸਾਨੂੰ “ਬੇਨਤੀਆਂ, ਪ੍ਰਾਰਥਨਾਵਾਂ, ਅਰਦਾਸਾਂ ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਣ, ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ।
ਸਾਡੇ ਮੁਕਤੀ ਦਾਤੇ ਪਰਮੇਸ਼ਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ। ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” ਪ੍ਰਾਰਥਨਾ ਯਾਤਰਾ ਹੋਰਨਾਂ ਲਈ ਪ੍ਰਾਰਥਨਾ ਕਰਨ ਵਾਸਤੇ ਪਰਮੇਸ਼ੁਰ ਦੇ ਹੁਕਮ ਦੀ ਆਗਿਆ ਪਾਲਨ ਕਰਨ ਦਾ ਸਾਧਾਰਨ ਢੰਗ ਹੈ। ਅਤੇ ਠੀਕ ਜਿਵੇਂ ਕਿ ਲੱਗਦਾ ਉਵੇਂ ਹੀ ਹੈ – ਆਲੇ-ਦੁਆਲੇ ਚੱਲਦੇ ਹੋਏ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨਾ।