ਕੁਲੀਨ ਸਿਖਲਾਈ ਸਮੂਹ ਯਿਸੂ ਦੇ ਵਿਅਕਤੀਗਤ ਚੇਲਿਆਂ ਨਾਲ, ਸਾਧਾਰਨ ਕਲੀਸਿਯਾਵਾਂ ਨਾਲ, ਸੇਵਕਾਈਆਂ ਦੀਆਂ ਸੰਸਥਾਵਾਂ ਨਾਲ ਜਾਂ ਇੱਥੋਂ ਤੱਕ ਕਿ ਸਾਧਾਰਨ ਚਰਚ ਨੈਟਵਰਕ ਨਾਲ ਆਗੂ ਤੋਂ ਆਗੂ ਨੂੰ ਸਿਖਲਾਈ ਦੀ ਵਰਤੋਂ ਕਰਦਾ ਹੈ। ਇਨ੍ਹਾਂ ਸਮੂ੍ਹਹਾਂ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਕਿ 3/3 ਸਮੂਹ ਦੀ ਅਗਵਾਈ ਅਤੇ ਅਰੰਭ ਕਰ ਰਹੇ ਹਨ। ਇਹ ਇੱਕ 3/3 ਪ੍ਰਾਰੂਪ ਦੀ ਵਰਤੋਂ ਵੀ ਕਰਦਾ ਹੈ ਅਤੇ ਤੁਹਾਡੇ ਖੇਤਰ ਵਿੱਚ ਪਰਮੇਸ਼ੁਰ ਦੇ ਕੰਮ ਦੀ ਆਤਮਿਕ ਸਿਹਤ ਦਾ ਮੁਲਾਂਕਣ ਕਰਨ ਲਈ ਸ਼ਕਤੀਸ਼ਾਲੀ ਸਾਧਨ ਹੈ। ਇਹ ਸਮੂਹ ਵਚਨ ਤੋਂ ਯਿਸੂ ਦੀ ਸੇਵਕਾਈ ਦੇ ਨਮੂਨੇ ਦਾ ਅਨੁਸਰਣ ਕਰਦੇ ਹਨ, ਇੱਕ ਦੂਜੇ ਨੂੰ ਪ੍ਰਸ਼ਨ ਪੁੱਛਦੇ, ਅਤੇ ਫੀਡਬੈਕ ਦਿੰਦੇ ਹਨ – ਸਾਰੇ ਹੀ ਇੱਕ 3/3 ਸਮੂਹ ਵਜੋਂ ਉਹੀ ਸਮੇਂ ਦੀ ਬਣਤਰ ਦੀ ਵਰਤੋਂ ਕਰਦੇ ਹਨ। ਯਿਸੂ ਨੇ ਆਖਿਆ – "ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।" ਕੁਲੀਨ ਸਿਖਲਾਈ ਸਮੂਹ ਦਾ ਮਕਸਦ ਯਿਸੂ ਦੇ ਚੇਲਿਆਂ ਨੂੰ ਪ੍ਰਾਰਥਨਾ, ਆਗਿਆਕਾਰੀ, ਲਾਗੂਕਰਨ ਅਤੇ ਜਵਾਬਦੇਹੀ ਵਿੱਚ ਵਧਣ ਲਈ ਸਹਾਇਤਾ ਵਾਸਤੇ ਇੱਕ ਸਾਧਾਰਨ ਪ੍ਰਾਰੂਪ ਪ੍ਰਦਾਨ ਕਰਨਾ ਹੈ। ਦੂਜੇ ਸ਼ਬਦਾਂ ਵਿੱਚ – “ਇੱਕ ਦੂਜੇ ਨੂੰ ਪਿਆਰ ਕਰਨਾ।”
ਪਹਿਲੇ ਤਿਹਾਈ ਦੇ ਦੌਰਾਨ – ਪ੍ਰਾਰਥਨਾ ਵਿੱਚ ਸਮਾਂ ਖਰਚ ਕਰੋ ਅਤੇ ਇੱਕ ਬੁਨਿਆਦੀ ੩/੩ ਸਮੂਹ ਵਿੱਚ ਜਿਵੇਂ ਤੁਸੀਂ ਦੇਖਭਾਲ ਕਰੋਗੇ ਉਹ ਕਰੋਗੇ। ਤਦ ਪਿਛਲੀਆਂ ਟਿੱਪਣੀਆਂ ਵਿੱਚ ਸਮੂਹ ਦੇ ਦਰਸ਼ਣ ਅਤੇ ਵਫ਼ਾਦਾਰੀ ਉੱਤੇ ਨਜ਼ਰ ਮਾਰਦੇ ਹੋਏ ਸਮਾਂ ਖਰਚ ਕਰੋ। ਕਿੰਨੀ ਚੰਗੀ ਤਰ੍ਹਾਂ ਤੁਸੀਂ ਮਸੀਹ ਵਿੱਚ ਬਣੇ ਹੋਏ ਹੋ? {ਪਵਿੱਤਰ ਵਚਨ, ਪ੍ਰਾਰਥਨਾ, ਭਰੋਸਾ, ਆਗਿਆਕਾਰੀ, ਕੁੰਜੀ ਸੰਬੰਧ?} ਕੀ ਤੁਹਾਡੇ ਸਮੂਹ ਨੇ ਪਿਛਲੇ ਸੈਸ਼ਨ ਵਿੱਚ ਤੁਹਾਡੀਆਂ ਕਾਰਜ ਯੋਜਨਾਵਾਂ ਨੂੰ ਪੂਰਾ ਕੀਤਾ ਸੀ? ਉਨ੍ਹਾਂ ਦਾ ਅਵਲੋਕਨ ਕਰੋ।
ਸਮੂਹ ਨੂੰ ਹੇਠਾਂ ਦਿੱਤੇ ਸਾਧਾਰਨ ਪ੍ਰਸ਼ਨਾਂ ਉੱਤੇ ਚਰਚਾ ਕਰਨ ਦਿਓ:
ਸਮੂਹ ਵਿੱਚ ਪਵਿੱਤਰ ਆਤਮਾ ਨੂੰ ਇਹ ਆਖਦੇ ਹੋਏ ਕਿ ਉਨ੍ਹਾਂ ਨੂੰ ਵਿਖਾਵੇ ਕਿ ਕਿਵੇਂ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਦੇਣਾ ਹੈ ਸਮੂਹ ਵਿੱਚ ਹਰੇਕ ਨਾਲ ਸ਼ਾਂਤ ਪ੍ਰਾਰਥਨਾ ਵਿੱਚ ਸਮਾਂ ਖਰਚ ਕਰੋ:
ਅੰਤ ਵਿੱਚ ਇੱਕ ਸਮੂਹ ਵਜੋਂ ਪ੍ਰਾਰਥਨਾ ਵਿੱਚ ਪਰਮੇਸ਼ੁਰ ਨਾਲ ਗੱਲਬਾਤ ਕਰਦੇ ਹੋਏ ਸਮਾਂ ਖਰਚ ਕਰੋ। ਸਮੂਹ ਨੂੰ ਪ੍ਰਾਰਥਨਾ ਕਰਨ ਲਈ ਕਹੋ ਤਾਂ ਜੋ ਹਰੇਕ ਮੈਂਬਰ ਦੇ ਲਈ ਪ੍ਰਾਰਥਨਾ ਕੀਤੀ ਜਾਵੇ ਅਤੇ ਪਰਮੇਸ਼ੁਰ ਨੂੰ ਉਨ੍ਹਾਂ ਸਭਨਾਂ ਦੇ ਦਿਲਾਂ ਨੂੰ ਤਿਆਰ ਕਰਨ ਲਈ ਕਹੋ ਜਿਨ੍ਹਾਂ ਕੋਲ ਸਮੂਹ ਉਨ੍ਹਾਂ ਦੇ ਅਲੱਗ ਕੀਤੇ ਗਏ ਸਮੇਂ ਦੇ ਦੌਰਾਨ ਪਹੁੰਚੇਗਾ। ਸਮੂਹ ਦੇ ਹਰੇਕ ਮੈਂਬਰ ਨੂੰ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਸੈਸ਼ਨ ਦੇ ਵਿੱਚ ਸਿਖਾਇਆ ਹੈ ਉਹ ਲਾਗੂ ਕਰਨ ਅਤੇ ਆਗਿਆ ਪਾਲਨ ਕਰਨ ਦੀ ਦਲੇਰੀ ਅਤੇ ਤਾਕਤ ਦੇਣ ਲਈ ਕਹੋ। ਜੇਕਰ ਇੱਕ ਮਾਹਿਰ ਆਗੂ ਨੂੰ ਖਾਸ ਕਰਕੇ ਇੱਕ ਜੁਆਨ ਆਗੂ ਦੇ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ ਤਾਂ ਇਹ ਉਸ ਪ੍ਰਾਰਥਨਾ ਦੇ ਲਈ ਸਭ ਤੋਂ ਬੇਹਤਰ ਸਮਾਂ ਹੈ। ਕਿਉਂ ਜੋ ਇਹ ਸਮੂਹ ਅਕਸਰ ਦੂਰ ਇਕੱਠੇ ਹੁੰਦੇ ਹਨ, ਤੁਹਾਡੇ ਕੋਲ ਬਹੁਤ ਘੱਟ ਪ੍ਰਭੂ ਭੋਜ ਦਾ ਜਸ਼ਨ ਮਨਾਉਣ ਜਾਂ ਇੱਕ ਭੋਜਨ ਵੰਡਣ ਦਾ ਮੌਕਾ ਹੋਵੇਗਾ, ਪਰ ਸਿਹਤ ਅਤੇ ਪਰਿਵਾਰ ਅਤੇ ਮਿੱਤਰਾਂ ਬਾਰੇ ਸੁੱਖ-ਸਾਂਦ ਪੁੱਛਣਾ ਯਕੀਨੀ ਜ਼ਰੂਰ ਬਣਾਓ।