ਗਤੀ ਜ਼ਰੂਰੀ ਹੈ ਕਿਉਂਕਿ ਸਾਡਾ ਸਦੀਪਕਾਲ ਇਸ ਛੋਟੇ “ਜੀਵਨ” ਕਹਾਏ ਜਾਂਦੇ ਸਮੇਂ ਵਿੱਚ ਨਿਰਧਾਰਿਤ ਕੀਤਾ ਜਾਂਦਾ ਹੈ। ਪਰਮੇਸ਼ੁਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਸਾਡੇ ਨਾਲ ਧੀਰਜ ਰੱਖਦਾ ਹੈ – ਉਹ ਨਹੀਂ ਚਾਹੁੰਦਾ ਕਿ ਕੋਈ ਨਾਸ਼ ਹੋਵੇ, ਪਰ ਹਰੇਕ ਮੁੜੇ ਅਤੇ ਉਸ ਦੇ ਪਿੱਛੇ ਚੱਲੇ। ਪਰਮੇਸ਼ੁਰ ਸਾਨੂੰ ਜ਼ਿਆਦਾ ਸਮਾਂ ਦਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਸਾਡੇ ਕੋਲ ਜੋ ਉਸ ਨੇ ਸਾਨੂੰ ਕਰਨ ਲਈ ਸੱਦਿਆ ਹੈ ਅਤੇ ਜਿੰਨਾ ਤੱਕ ਪਹੁੰਚਣ ਲਈ ਉਸ ਨੇ ਸਾਨੂੰ ਸੱਦਿਆ ਉਨ੍ਹਾਂ ਤੱਕ ਪਹੁੰਚਣ ਲਈ ਥੋੜਾ ਸਮਾਂ ਹੈ। ਜ਼ਿਆਦਾ ਨਜ਼ਦੀਕੀ ਨਾਲ ਯਿਸੂ ਦੇ ਪਿੱਛੇ ਚੱਲਣ ਲਈ, ਸਾਨੂੰ ਹੋਰ ਜ਼ਿਆਦਾ ਤੇਜੀ ਨਾਲ ਉਸ ਦੇ ਲੋਕਾਂ ਦਾ ਅਨੁਸਰਣ ਕਰਨਾ ਹੋਵੇਗਾ। ਅਸੀਂ ਆਪਣੇ ਸਮੇਂ ਅਨੁਸਾਰ ਨਹੀਂ ਕਰ ਸਕਦੇ ਹਾਂ। ਸਾਨੂੰ ਆਪਣੀ ਗਤੀ ਵਧਾਉਣੀ ਹੋਵੇਗੀ।
ਭਾਵੇਂ ਕਿ ਕਲੀਸਿਯਾ ਆਕਾਰ ਵਿੱਚ ਵੱਡੀ ਹੈ ਅਤੇ ਸੰਸਾਰ ਦੀ ਜੰਨਸੰਖਿਆ ਨਾਲੋਂ ਕਿਤੇ ਜ਼ਿਆਦਾ ਹੁਣ ਵੱਡੇ ਅਨੁਪਾਤ ਵਿੱਚ ਹੈ, ਅਸੀਂ ਅਜੇ ਵੀ ਜੰਨਸੰਖਿਆ ਦੇ ਵਾਧੇ ਦੀ ਦਰ ਨਾਲ ਮੇਲ ਕਰਨ ਤੋਂ ਪਿੱਛੇ ਰਹਿ ਰਹੇ ਹਾਂ। ਇਸ ਦਾ ਅਰਥ ਹੈ ਕਿ ਇੱਥੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੁਆਚੇ ਹੋਏ ਲੋਕ ਜੀਉਂਦੇ ਹਨ। ਇਹ ਦਰ ਸਵੀਕਾਰ ਯੋਗ ਨਹੀਂ ਹੈ। ਇਸੇ ਕਰਕੇ ਹੀ ਅਜਿਹੇ ਚੇਲੇ ਬਣਾਉਣਾ ਜਿਹੜੇ ਗੁਣਾਤਮਕ ਵਾਧਾ ਕਰਦੇ ਹਨ ਬਹੁਤ ਮਹੱਤਵਪੂਰਣ ਹੈ।
ਚੇਲਿਆਂ ਦਾ ਪ੍ਰਤੀਸ਼ਤ ਜੋ ਅਸਲ ਵਿੱਚ ਇੱਕ ਨਿਯਮਿਤ ਆਧਾਰ ਤੇ ਗੁਣਾਤਮਕ ਵਾਧਾ ਕਰਦੇ ਹਨ ਬੇਹੱਦ ਮਹੱਤਵਪੂਰਣ ਹੈ। ਇਸ ਦੇ ਦ੍ਰਿਸ਼ਟਾਂਤ ਲਈ, ਆਓ ਅਸੀਂ ਇੱਕ ਦਸ ਸਾਲਾਂ ਦੇ ਸਮੇਂ ਦੀ ਉਦਾਹਰਣ ਨੂੰ ਵੇਖੀਏ।
ਮੰਨ ਲਓ ਕਿ ਤੁਸੀਂ ਇੱਕ ਚੇਲੇ ਨਾਲ ਸ਼ੁਰੂ ਕਰਦੇ ਹੋ ਜਿਹੜਾ ਹਰੇਕ 18 ਮਹੀਨਿਆਂ ਬਾਅਦ ਇੱਕ ਨਵੇਂ ਚੇਲੇ ਦਾ ਪੁਨਰ ਉਤਪਾਦਨ ਕਰਦਾ ਹੈ। ਨਵੇਂ ਚੇਲੇ ਵੀ ਅੱਗੇ ਉਹੀ ਕਰਦੇ ਹਨ। ਦਸ ਸਾਲਾਂ ਵਿੱਚ, ਤੁਹਾਡੇ ਕੋਲ 64 ਚੇਲੇ ਹੋਣਗੇ।
ਪਰ ਇਸ ਦੀ ਬਜਾਏ, ਜੇਕਰ ਇੱਕ ਚੇਲਾ ਅਤੇ ਨਵੇਂ ਚੇਲੇ ਹਰੇਕ 4 ਮਹੀਨਿਆਂ ਤੋਂ ਬਾਅਦ ਉਤਪਾਦਨ ਕਰਦੇ ਹਨ, ਤਦ ਦਸ ਸਾਲਾਂ ਵਿੱਚ ਤੁਹਾਡੇ ਕੋਲ ਇੱਕ ਅਰਬ ਚੇਲੇ ਹੋਣਗੇ। ਦੂਜੇ ਸ਼ਬਦਾਂ ਵਿੱਚ, ਦਸ ਸਾਲਾਂ ਦੇ ਇੱਕ ਸਮੇਂ ਵਿੱਚ, ਪੁਨਰ ਉਤਪਾਦਨ ਦੀ ਦਰ ਨੂੰ 18 ਮਹੀਨਿਆਂ ਤੋਂ 4 ਮਹੀਨਿਆਂ ਵਿੱਚ ਬਦਲਣਾ ਦਾ ਅਰਥ ਇਹ ਨਹੀਂ ਹੈ ਕਿ ਨਤੀਜਾ ਸਾਢੇ ਚਾਰ ਗੁਣਾਂ ਤੇਜ ਹੋ ਜਾਂਦਾ ਹੈ। ਇਹ 1.5 ਕਰੋੜ ਗੁਣਾ ਤੋਂ ਜ਼ਿਆਦਾ ਤੇਜ ਹੁੰਦਾ ਹੈ।
ਇਹ ਇਸ ਸਚਿਆਈ ਦੇ ਕਾਰਨ ਸੰਭਵ ਹੈ ਕਿ ਪਹਿਲੀ ਗੱਲ ਜੋ ਇੱਕ ਨਵੇਂ ਚੇਲੇ ਨੂੰ ਕਰਨੀ ਚਾਹੀਦੀ ਹੈ ਉਹ ਜੋ ਉਹ ਸਿੱਖ ਰਿਹਾ ਹੈ ਉਹ ਹੋਰਨਾਂ ਨਾਲ ਵੰਡਣਾ ਹੈ। ਇਸ ਦਾ ਅਰਥ ਹੈ ਕਿ ਜਿਵੇਂ ਉਹ ਵਿਸ਼ਵਾਸ ਵਿੱਚ ਆਉਂਦੇ ਹਨ ਉਹ ਮਸੀਹ ਵਿੱਚ ਕਿਸੇ ਹੋਰ ਨੂੰ ਲਿਆਉਣ ਵਿੱਚ ਅਗਵਾਈ ਕਰ ਸਕਦੇ ਹਨ। ਇਹ ਨਮੂਨਾ ਸਾਰੇ ਸਿੱਧ ਹੋਣ ਦੀ ਪ੍ਰੀਕਿਰਿਆ ਦੌਰਾਨ ਜਾਰੀ ਰਹਿੰਦਾ ਹੈ ਜੇਕਰ ਚੇਲੇ ਜੋ ਉਨ੍ਹਾਂ ਨੇ ਸਿੱਖਿਆ ਦਾ ਆਗਿਆ ਪਾਲਨ ਕਰਨ ਅਤੇ ਵੰਡਣ ਦੀ ਦੋਹਰੀ ਜਵਾਬਦੇਹੀ ਦੇ ਨਮੂਨੇ ਵਿੱਚ ਬਣੇ ਰਹਿੰਦੇ ਹਨ।