ਕੀ ਤੁਸੀਂ ਕਦੇ ਅਚੰਭਾ ਕੀਤਾ ਕਿ ਕਲੀਸਿਯਾ ਕਿਵੇਂ ਸ਼ੁਰੂ ਹੋਈ ਸੀ? ਸ਼ੁਰੂ ਵਿੱਚ ਕੋਈ ਵੀ ਪੇਸ਼ੇਵਰ ਨਹੀਂ ਸੀ। ਹੈਰਾਨੀ ਹੋਈ? ਚੰਗੀ ਗੱਲ ਇਹ ਹੈ ਕਿ ਪਰਮੇਸ਼ੁਰ ਕੋਲ ਇੱਕ ਯੋਜਨਾ ਸੀ ਜਿਸ ਲਈ ਪੇਸ਼ੇਵਰਾਂ ਦੀ ਲੋੜ ਨਹੀਂ ਸੀ। ਪਰਮੇਸ਼ੁਰ ਆਮ ਲੋਕਾਂ ਨੂੰ ਇਸਤੇਮਾਲ ਕਰਦਾ ਹੈ। ਉਸ ਨੇ ਕਲੀਸਿਯਾ ਦੇ ਪਹਿਲੇ ਅੰਦਲੋਨ ਨੂੰ ਸ਼ੁਰੂ ਕਰਨ ਲਈ ਅਜਿਹਾ ਕੀਤਾ। ਅਤੇ ਉਹ ਅੱਜ ਵੀ ਇਹ ਕਰਦਾ ਹੈ। ਪਹਿਲੀ ਸਦੀ ਦੀ ਕਲੀਸਿਯਾ ਨੇ ਆਮ ਲੋਕਾਂ ਨੂੰ ਯਿਸੂ ਬਾਰੇ ਹੋਰਨਾਂ ਨੂੰ ਦੱਸਣ ਲਈ ਭੇਜਿਆ ਸੀ। ਇਸ ਨੇ ਆਮ ਲੋਕਾਂ ਨੂੰ ਹਾਕਮਾਂ ਅਤੇ ਸੈਨਾਪਤੀਆਂ ਅਤੇ ਰਾਜਿਆਂ ਅਤੇ ਮੰਤਰੀਆਂ ਦੇ ਅੱਗੇ ਖੜਾ ਹੋਣ ਲਈ ਭੇਜਿਆ ਸੀ। ਇਸ ਨੇ ਆਮ ਲੋਕਾਂ ਨੂੰ ਰੋਗੀਆਂ ਨੂੰ ਚੰਗਾ ਕਰਨ, ਭੁੱਖਿਆਂ ਨੂੰ ਰਜਾਉਣ, ਮੁਰਦਿਆਂ ਨੂੰ ਜੀਉਂਦਾ ਕਰਨ, ਅਤੇ ਪਰਮੇਸ਼ੁਰ ਦੇ ਸਾਰੇ ਹੁਕਮਾਂ ਨੂੰ ਸੰਸਾਰ ਵਿੱਚ ਹਰੇਕ ਨੂੰ ਸਿਖਾਉਣ ਲਈ ਭੇਜਿਆ ਸੀ। ਪਹਿਲੀ ਸਦੀ ਦੀ ਕਲੀਸਿਯਾ ਨੇ ਆਮ ਲੋਕਾਂ ਨੂੰ ਸੰਸਾਰ ਨੂੰ ਬਦਲਣ ਲਈ ਭੇਜਿਆ ਸੀ। ਅਤੇ ਉਨ੍ਹਾਂ ਨੇ ਇਹ ਕੀਤਾ।
ਸਾਡਾ ਸੁਫ਼ਨਾ ਜੋ ਯਿਸੂ ਨੇ ਆਖਿਆ ਉਹੀ ਕਰਨਾ ਹੈ – ਸੰਸਾਰ ਭਰ ਵਿੱਚ ਆਮ ਲੋਕਾਂ ਨੂੰ ਛੋਟੇ ਸਾਧਨਾਂ ਦਾ ਇਸਤੇਮਾਲ ਕਰਕੇ ਪਰਮੇਸ਼ੁਰ ਦੇ ਰਾਜ ਵਿੱਚ ਇੱਕ ਵੱਡਾ ਪ੍ਰਭਾਅ ਬਣਾਉਣ ਵਿੱਚ ਸਹਾਇਤਾ ਕਰਨਾ! ਯਿਸੂ ਦੇ ਆਪਣੇ ਚੇਲਿਆਂ ਨੂੰ ਅੰਤਿਮ ਨਿਰਦੇਸ਼ ਸਾਧਾਰਨ ਸਨ। ਉਸ ਨੇ ਆਖਿਆ – ਸਵਰਗ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁੱਗ ਦੇ ਅੰਤ ਤੀਕਰ ਤੁਹਾਡੇ ਨਾਲ ਹਾਂ। ਯਿਸੂ ਦਾ ਹੁਕਮ ਸਾਧਾਰਨ ਹੈ – ਚੇਲੇ ਬਣਾਉਣਾ।
ਉਹ ਕਿਵੇਂ ਕਰਨਾ ਲਈ ਉਸ ਦਾ ਨਿਰਦੇਸ਼ ਸਾਧਾਰਨ ਸਨ:
ਇਸ ਤਰ੍ਹਾਂ ਇੱਕ ਚੇਲੇ ਬਣਾਉਣ ਦੇ ਕਦਮ ਕੀ ਹਨ?
ਕਿਉਂਜੋ ਉਸ ਦੇ ਹੁਕਮਾਂ ਵਿੱਚੋਂ ਇੱਕ ਚੇਲੇ ਬਣਾਉਣਾ ਸੀ, ਇਸ ਦਾ ਇਹ ਅਰਥ ਹੈ ਕਿ ਹਰੇਕ ਚੇਲਾ ਜਿਹੜਾ ਯਿਸੂ ਦੇ ਪਿੱਛੇ ਚੱਲਦਾ ਨੂੰ ਵੀ ਕਿਵੇਂ ਚੇਲੇ ਬਣਾਉਣਾ ਇਹ ਸਿੱਖਣ ਦੀ ਲੋੜ ਹੈ।