ਹਰੇਕ ਚੇਲੇ ਨੂੰ ਇਹ ਵੇਖਣ ਲਈ ਕਿ ਕਿੱਥੇ ਪਰਮੇਸ਼ੁਰ ਦਾ ਰਾਜ ਨਹੀਂ ਹੈ ਤਿਆਰ ਕੀਤੇ ਜਾਣ ਦੀ ਲੋੜ ਹੈ। ਇੱਥੇ ਸਾਡੇ ਆਲੇ-ਦੁਆਲੇ ਅਜਿਹੇ ਸਥਾਨ ਹਨ ਜਿੱਥੇ ਪਰਮੇਸ਼ੁਰ ਦੀ ਇੱਛਾ ਧਰਤੀ ਤੇ ਇੰਝ ਨਹੀਂ ਹੁੰਦੀ ਜਿਵੇਂ ਕਿ ਸਵਰਗ ਵਿੱਚ ਹੁੰਦੀ ਹੈ। ਵੱਡਾ ਖਾਲੀ ਸਥਾਨ, ਜਿੱਥੇ ਟੁੱਟਾਪਣ, ਦਰਦ, ਸਤਾਅ, ਦੁੱਖ ਅਤੇ ਇੱਥੋਂ ਤੱਕ ਕਿ ਮੌਤ ਵੀ ਆਮ, ਰੋਜ਼ਾਨਾ ਦੇ ਜੀਵਨ ਦਾ ਇੱਕ ਹਿੱਸਾ ਹੈ। ਇਹ ਵੱਡੇ ਖਾਲੀ ਸਥਾਨ ਹਨ। ਉਹ ਖਾਲੀ ਸਥਾਨ ਹੀ ਹਨ ਜਿਨ੍ਹਾਂ ਤੇ ਅਸੀਂ ਜਦੋਂ ਧਰਤੀ ਤੇ ਹਾਂ ਰਾਜ ਲਈ ਸਾਡੀ ਮਿਹਨਤ ਵਾਸਤੇ ਅਸੀਂ ਕੰਮ ਕਰਨਾ ਹੈ।
ਸਾਡੀਆਂ ਅੱਖਾਂ ਨੂੰ ਇਹ ਵੇਖਣ ਲਈ ਖੋਲ੍ਹਣਾ ਜਿੱਥੇ ਪਰਮੇਸ਼ੁਰ ਦਾ ਰਾਜ ਨਹੀਂ ਹੈ ਅਤੇ ਜਿਹੜੇ ਲੋਕਾਂ ਨੂੰ ਅਸੀਂ ਜਾਣਦੇ ਹਾਂ ਅਤੇ ਲੋਕ ਜਿੰਨਾ ਨੂੰ ਅਸੀਂ ਅਜੇ ਨਹੀਂ ਜਾਣਦੇ, ਉਨ੍ਹਾਂ ਤੱਕ ਪਹੁੰਚਣ ਰਾਹੀਂ ਹੀ ਚੇਲਾਪਣ ਗੁਣਾਤਮਕ ਵਾਧਾ ਕਰਦਾ ਅਤੇ ਪਰਮੇਸ਼ੁਰ ਦਾ ਰਾਜ ਦੂਰ ਤੱਕ ਅਤੇ ਤੇਜੀ ਨਾਲ ਵਧਦਾ ਹੈ।
ਪਰਮੇਸ਼ੁਰ ਦੀ ਇੱਛਾ ਧਰਤੀ ਤੇ ਸਿੱਧਤਾ ਨਾਲ ਪੂਰੀ ਹੋਵੇ ਅਤੇ ਸਥਿਤੀ ਜਿਸ ਵਿੱਚ ਅਸੀਂ ਹੁਣ ਇਸ ਸਮੇਂ ਹਾਂ ਵਿਚਕਾਰ ਖਾਲੀ ਸਥਾਨ ਸਾਨੂੰ ਵੇਖਣ ਦੀ ਲੋੜ ਹੈ। ਇਹ ਦੋ ਕਾਰਜ-ਖੇਤਰਾਂ ਵਿੱਚ ਕੀਤੇ ਜਾਣ ਦੀ ਲੋੜ ਹੈ:
ਪਹਿਲਾ ਕਾਰਜਖੇਤਰ ਸਾਡੇ ਮੌਜ਼ੂਦਾ ਸੰਬੰਧ ਹਨ। ਇਸ ਵਿੱਚ ਸਾਡੇ ਮਿੱਤਰ, ਪਰਿਵਾਰ, ਸਹਿਯੋਗੀ ਕਰਮਚਾਰੀ, ਸਹਿਪਾਠੀ, ਅਤੇ ਸੰਭਾਵੀਂ ਤੌਰ ਤੇ ਗੁਆਂਢੀ ਆਉਂਦੇ ਹਨ। ਇਸੇ ਤਰ੍ਹਾਂ ਹੀ ਖੁਸ਼ਖਬਰੀ ਤੇਜੀ ਨਾਲ ਫੈਲਦੀ ਹੈ। ਇਨ੍ਹਾਂ ਲੋਕਾਂ ਲਈ ਚਿੰਤਾ ਸੁਭਾਵਕ ਹੀ ਹੈ। ਲੂਕਾ 16:19-31 ਵਿੱਚ ਅਸੀਂ ਵੇਖਦੇ ਹਾਂ ਕਿ ਕਿਵੇਂ ਨਰਕ ਵਿੱਚ ਸੜ ਰਹੇ ਧਨੀ ਮਨੁੱਖ ਕੋਲ ਇੱਕ ਕਿਸਮ ਦਾ ਪਿਆਰ ਅਤੇ ਚਿੰਤਾ ਆਪਣੇ ਪਰਿਵਾਰ ਲਈ ਸੀ। ਇਹ ਲੋਕ ਪਰਮੇਸ਼ੁਰ ਦੁਆਰਾ ਸਾਡੇ ਦਿਲਾਂ ਵਿੱਚ ਰੱਖੇ ਜਾਂਦੇ ਹਨ, ਅਤੇ ਸਾਨੂੰ ਪਿਆਰ ਅਤੇ ਧੀਰਜ ਅਤੇ ਸਹਿਣਸ਼ੀਲਤਾ ਨਾਲ ਉਨ੍ਹਾਂ ਸੰਬੰਧਾਂ ਦੇ ਚੰਗੇ ਭੰਡਾਰੀ ਹੋਣ ਦੀ ਲੋੜ ਹੈ।
ਤੁਸੀਂ ਇਨ੍ਹਾਂ ਲੋਕਾਂ ਦੇ ਸਮੂਹ ਵਿੱਚ ਮਸੀਹ ਦੇ ਚੇਲਿਆਂ ਨੂੰ ਉਹ ਲੋਕ ਜਿੰਨਾ ਨੂੰ ਉਹ ਜਾਣਦੇ ਹਨ ਦੀ 100 ਦੀ ਇੱਕ ਸੂਚੀ ਬਣਾਉਣ ਦੀ ਕੋਸ਼ਿਸ਼ ਦੁਆਰਾ ਸੰਵੇਦਨਸ਼ੀਲ ਬਣਾ ਸਕਦੇ ਹੋ। ਉਨ੍ਹਾਂ ਨੂੰ ਕਹੋ ਕਿ ਉਨ੍ਹਾਂ ਨੂੰ ਤਿੰਨ ਸਮੂਹਾਂ ਵਿੱਚ ਵੰਡ ਲੈਣ: ਉਹ ਜਿਹੜੇ ਮਸੀਹ ਦੇ ਪਿੱਛੇ ਚੱਲਦੇ ਹਨ, ਅਤੇ ਉਹ ਜਿਹੜੇ ਨਹੀਂ ਚੱਲਦੇ, ਅਤੇ ਉਹ ਜਿੰਨਾ ਦੀ ਆਤਮਿਕ ਸਥਿਤੀ ਅਗਿਆਤ ਹੈ।
ਫਿਰ ਉਹ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਅਤੇ ਤਿਆਰ ਕਰਨ ਨੂੰ ਭਾਲ ਸਕਦੇ ਹਨ ਜੋ ਜ਼ਿਆਦਾ ਫਲਦਾਇਕ ਅਤੇ ਵਫ਼ਾਦਾਰ ਹੋਣ ਲਈ ਮਸੀਹ ਦੇ ਪਿੱਛੇ ਚੱਲਦੇ ਹਨ। ਉਹ ਉਨ੍ਹਾਂ ਨੂੰ “ਚੇਲੇ” ਬਣਾਉਣ ਦੇ ਰਾਹਾਂ ਨੂੰ ਖੋਜਣਾ ਅਰੰਭ ਕਰ ਸਕਦੇ ਹਨ ਜਿਹੜੇ ਅਜੇ ਰਾਜ ਵਿੱਚ ਮਸੀਹ ਦੇ ਪਿੱਛੇ ਨਹi ਚੱਲਦੇ ਹਨ।
ਦੂਜਾ ਕਾਰਜਖੇਤਰ ਸਾਡੇ ਮੌਜ਼ੂਦਾਂ ਸੰਬੰਧਾਂ ਜਾਂ ਸੰਪਰਕ ਤੋਂ ਬਾਹਰ ਜਿਹੜੇ ਲੋਕ ਹਨ ਵਿੱਚ ਜਿੱਥੇ ਪਰਮੇਸ਼ੁਰ ਦਾ ਰਾਜ ਨਹੀਂ ਨੂੰ ਵੇਖਣਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਧਰਤੀ ਦੀ ਹਰੇਕ ਕੌਮ ਦੇ ਲੋਕਾਂ ਨੂੰ ਚੇਲੇ ਬਣਾਉਣ ਦਾ ਨਿਰਦੇਸ਼ ਦਿੱਤਾ ਸੀ।
ਉਸ ਨੇ ਉਨ੍ਹਾਂ ਨੂੰ ਜਿੱਥੇ ਕਿ ਉਹ ਇਸ ਸਮੇਂ ਹਨ ਉੱਥੇ ਅਤੇ ਫਿਰ ਨਾਲ ਹੀ ਨੇੜੇ ਦੇ ਖੇਤਰਾਂ ਵਿੱਚ, ਅਤੇ ਉਹ ਲੋਕ ਜਿਹੜੇ ਉਨ੍ਹਾਂ ਤੋਂ ਵੱਖਰੇ ਹਨ, ਅਤੇ ਇੱਥੋਂ ਤੱਕ ਕਿ “ਧਰਤੀ ਤੇ ਬੰਨ੍ਹੇ” ਤੀਕੁਰ ਚੇਲੇ ਬਣਾਉਣ ਦਾ ਨਿਰਦੇਸ਼ ਦਿੱਤਾ ਸੀ। ਇਸ ਤਰ੍ਹਾਂ ਖੁਸ਼ਖਬਰੀ ਤੇਜੀ ਨਾਲ ਦੂਰ ਤੱਕ ਫੈਲਦੀ ਹੈ। ਇਹ ਸੁਭਾਵਕ ਨਹੀਂ ਹੈ। ਇਹ ਅਲੌਕਿਕ ਹੈ। ਇਹ ਸਾਡੇ ਜੀਵਨਾਂ ਵਿੱਚ ਪਵਿੱਤਰ ਆਤਮਾ ਦਾ ਸਬੂਤ ਹੈ।
ਪਰਮੇਸ਼ੁਰ ਦੀ ਵੀ ਚਹੇਤੇ ਹੁੰਦੇ ਹਨੈ। ਉਹ ਦੇ ਚਹੇਤੇ ਸਭ ਤੋਂ ਛੋਟੇ, ਅੰਤਿਮ ਅਤੇ ਗੁਆਚੇ ਹੋਏ ਹਨ। ਇਸ ਕਰਕੇ ਸਾਨੂੰ ਸਾਡੇ ਜੀਵਨਾਂ ਨੂੰ ਸਿਰਫ ਉਹ ਜਿਹੜੇ ਸਾਡੇ ਨਜ਼ਦੀਕੀ ਹਨ ਵਿੱਚ ਹੀ ਨਹੀਂ, ਪਰ ਉਨ੍ਹਾਂ ਦੀ ਸੇਵਾ ਕਰਨ ਵਿੱਚ ਵੀ ਨਿਵੇਸ਼ ਕਰਨਾ ਚਾਹੀਦਾ ਹੈ ਜਿਹੜੇ ਸੰਸਾਰ ਦੇ ਆਤਮਿਕ ਅਨ੍ਹੇਰੇ ਦੇ ਕੋਨਿਆਂ ਵਿੱਚ ਰਹਿੰਦੇ ਹਨ। ਪਰਮੇਸ਼ੁਰ ਹੰਕਾਰੀ ਦਾ ਸਾਹਮਣਾ ਕਰਦਾ ਹੈ ਪਰ ਉਹ ਹਲੀਮ ਨੂੰ ਕਿਰਪਾ ਦਿੰਦਾ ਹੈ। ਸਾਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਹੜੇ ਹਤਾਸ਼ ਹਨ। ਹਤਾਸ਼ ਸਭ ਤੋਂ ਜ਼ਿਆਦਾ ਹਲੀਮ ਹੋਣ ਦਾ ਰੁਝਾਨ ਰੱਖਦੇ ਹਨ। ਅਜਿਹੇ ਲੋਕਾਂ ਵਿੱਚੋਂ, ਸਾਨੂੰ ਖਾਸ ਕਰਕੇ ਉਨ੍ਹਾਂ ਨੂੰ ਖੋਜਣਾ ਅਤੇ ਉਨ੍ਹਾਂ ਵਿੱਚ ਨਿਵੇਸ਼ ਕਰਨਾ ਜਿਹੜੇ ਵਫ਼ਾਦਾਰ ਹਨ।
ਯਾਦ ਰੱਖੋ ਕਿ ਵਫ਼ਾਦਾਰੀ ਜੋ ਪਰਮੇਸ਼ੂਰ ਪਰਗਟ ਕਰਦਾ ਹੈ ਉਸ ਦੀ ਆਗਿਆਕਾਰੀ ਕਰਨ ਅਤੇ ਇਸ ਨੂੰ ਦੂਜਿਆਂ ਨਾਲ ਵੰਡਣ ਵਿੱਚ ਪ੍ਰਦਰਸ਼ਿਤ ਕੀਤੀ ਜਾਂਦੀ ਹੈ। ਇਹ ਲੋਕ ਯਿਸੂ ਦੇ ਦ੍ਰਿਸ਼ਟਾਂਤ ਵਿੱਚ ਚੰਗੀ ਜ਼ਮੀਨ ਹਨ। ਇਹ ਉਹ ਹਨ ਜਿਹੜੇ 30, 60 ਜਾਂ 100 ਗੁਣਾਂ ਉਤਪਾਦਨ ਕਰਦੇ ਹਨ। ਇਹ ਕਠੋਰ ਦਿਲ ਵਾਲੇ ਨਹੀਂ ਹਨ ਜਿਹੜੇ ਸੰਦੇਸ਼ ਨੂੰ ਰੱਦ ਕਰ ਦਿੰਦੇ ਹਨ। ਇਹ ਉਹ ਨਹੀਂ ਹਨ ਜਿਹੜੇ ਸਤਾਅ ਆਉਣ ਨਾਲ ਪਿੱਛੇ ਹੱਟ ਜਾਂਦੇ ਹਨ। ਇਹ ਉਹ ਨਹੀਂ ਹਨ ਜਿਹੜੇ ਕਿ ਸੰਸਾਰ ਦੀ ਚਿੰਤਾਵਾਂ ਜਾਂ ਅਮੀਰੀ ਦੁਆਰਾ ਧਿਆਨ ਭਟਕਾ ਦਿੱਤੇ ਜਾਂਦੇ ਹਨ। ਉਹ ਗਰਸੇਨੀਆਂ ਤੋਂ ਦੁਸ਼ਟ ਆਤਮਾ ਨਾਲ ਠੀਕ ਹੋਏ ਵਿਅਕਤੀ ਵਾਂਙ ਹਨ ਜਿਸ ਨੇ ਯਿਸੂ ਦੀ ਸੇਵਾ ਦਾ ਉਸ ਦਾ ਆਗਿਆ ਪਾਲਨ ਕਰਨ ਅਤੇ ਹੋਰਨਾਂ ਨਾਲ ਉਹ ਵੰਡਣ ਦੁਆਰਾ ਜਵਾਬ ਦਿੱਤਾ ਜੋ ਪਰਮੇਸ਼ੁਰ ਨੇ ਉਸ ਨਾਲ ਕੀਤਾ ਸੀ। ਨਤੀਜੇ ਵਜੋਂ, ਜਦੋਂ ਯਿਸੂ ਬਾਅਦ ਵਿੱਚ ਉਸ ਇਲਾਕੇ ਵਿੱਚ ਵਾਪਸ ਆਇਆ, ਭੀੜਾਂ ਉਸ ਨੂੰ ਖੋਜ ਰਹੀਆਂ ਸਨ।