ਯਿਸੂ ਦਾ ਹਰੇਕ ਚੇਲਾ ਜਵਾਬਦੇਹ ਠਹਿਰਾਇਆ ਜਾਵੇਗਾ, ਇਸ ਲਈ ਯਿਸੂ ਦੇ ਹਰੇਕ ਚੇਲੇ ਨੂੰ ਹੋਰਨਾਂ ਦੇ ਅੱਗੇ ਜਵਾਬਦੇਹ ਹੋਣ ਦਾ ਅਭਿਆਸ ਕਰਨਾ ਚਾਹੀਦਾ ਹੈ। ਯਿਸੂ ਮਸੀਹ ਨੇ ਜਵਾਬਦੇਹੀ ਦੀਆਂ ਕਈ ਕਹਾਣੀਆਂ ਦੱਸੀਆਂ ਸਨ ਅਤੇ ਸਾਨੂੰ ਬਹੁਤ ਸਾਰੀਆਂ ਸਚਿਆਈਆਂ ਨੂੰ ਦੱਸਿਆ ਕਿ ਕਿਵੇਂ ਜੋ ਅਸੀਂ ਕਰਦੇ ਅਤੇ ਸੁਣਦੇ ਹਾਂ ਉਸ ਦੇ ਲਈ ਜਵਾਬਦੇਹ ਠਹਿਰਾਏ ਜਾਵਾਂਗੇ। ਯਿਸੂ ਸਾਨੂੰ ਇਹ ਹੁਣ ਦੱਸਦਾ ਹੈ, ਤਾਂ ਜੋ ਅਸੀਂ ਬਾਅਦ ਲਈ ਤਿਆਰ ਹੋ ਸਕੀਏ। ਅਤੇ ਕਿਉਂਕਿ ਅਸੀਂ ਇੱਕ ਦਿਨ ਉਸ ਦੇ ਅੱਗੇ ਜਵਾਬਦੇਹ ਹੋਵਾਂਗੇ, ਤਾਂ ਸਾਨੂੰ ਇਸੇ ਸਮੇਂ ਇੱਕ ਦੂਜੇ ਦੇ ਅੱਗੇ ਜਵਾਬਦੇਹ ਹੋਣ ਦਾ ਅਭਿਆਸ ਕਰਨਾ ਚੰਗੀ ਗੱਲ ਹੋਵੇਗੀ। ਜਵਾਬਦੇਹੀ ਸਮੂਹ ਇੱਕੋ ਲਿੰਗ ਦੇ ਦੋ ਜਾਂ ਤਿੰਨ ਲੋਕਾਂ ਨਾਲ ਮਿਲ ਕੇ ਬਣਦੇ ਹਨ – ਆਦਮੀਆਂ ਨਾਲ ਆਦਮੀ, ਔਰਤਾਂ ਨਾਲ ਔਰਤਾਂ – ਜਿਹੜੇ ਕਿ ਪ੍ਰਸ਼ਨਾਂ ਦੀ ਇੱਕ ਲੜੀ ਜਿਹੜੇ ਇਹ ਪਰਗਟ ਕਰਦੇ ਹਨ ਕਿ ਕਿੱਥੇ ਗੱਲਾਂ ਸਹੀ ਚੱਲ ਰਹੀਆਂ ਹਨ ਅਤੇ ਹੋਰ ਖੇਤਰ ਜਿਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ ਉੱਤੇ ਚਰਚਾ ਕਰਨ ਲਈ ਹਫ਼ਤੇ ਵਿੱਚ ਇੱਕ ਦਿਨ ਇਕੱਠੇ ਹੁੰਦੇ ਹਨ।