ਅਗਵਾਈ ਸੈੱਲ ਵਿਅਕਤੀਗਤ ਵਿਸ਼ਵਾਸੀਆਂ ਨੂੰ ਇੱਕ ਥੋੜੇ ਸਮੇਂ ਵਿੱਚ ਉਤਪਾਦਕ ਨਮੂਨਿਆਂ ਨੂੰ ਸਿੱਖਣ ਲਈ ਤਿਆਰ ਕਰਦੇ ਜਿਹੜੇ ਜੀਵਨਭਰ ਬਣੇ ਰਹਿੰਦੇ ਹਨ। ਖਾਨਾਬਦੋਸ਼, ਵਿਦਿਆਰਥੀ, ਸੈਨਿਕ ਲੋਕ, ਮੌਸਮੀ ਕਰਮਚਾਰੀ ਜਿਹੜੇ ਕਿ ਪਹਿਲਾਂ ਹੀ ਯਿਸੂ ਦੇ ਪਿੱਛੇ ਚੱਲਦੇ ਹਨ ਉਹ ਇੱਕ ਅਗਵਾਈ ਸੈਲ ਵਿੱਚ ਉੱਤਮ ਕੰਮ ਕਰਦੇ ਹਨ। ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੇ ਪੇਸ਼ੇ ਜਾਂ ਜੀਵਨ ਦੀ ਉਨ੍ਹਾਂ ਦੀ ਰੁੱਤ ਦੇ ਕਾਰਨ – ਉਨ੍ਹਾਂ ਕੋਲ ਇੱਕ ਨਿਰੰਤਰ ਚੱਲਦੇ ਰਹਿਣ ਵਾਲੇ ਸਮੂਹ ਨੂੰ ਸਥਾਪਿਤ ਕਰਨਾ ਮੁਸ਼ਕਿਲ ਹੋ ਸਕਦਾ ਹੈ, ਪਰ ਉਹ ਪੂਰੀ ਤਰ੍ਹਾਂ ਸਿਖਲਾਈ ਦਿੱਤੇ ਜਾ ਸਕਦੇ ਹਨ ਕਿ ਹਰੇਕ ਸਥਾਨ ਜਿੱਥੇ ਕਿ ਉਹ ਯਾਤਰਾ ਕਰਦੇ ਹਨ ਉੱਥੇ ਕਿਵੇਂ ਸਮੂਹਾਂ ਨੂੰ ਅਰੰਭ ਕਰਨਾ ਹੈ। ਇਹ ਖਾਸ ਮਕਸਦ ਸਮੂਹ ਚੇਲਿਆਂ ਨੂੰ ਆਗੂ ਬਣਨ ਵਿੱਚ ਸਹਾਇਤਾ ਕਰਦੇ ਹਨ ਜਿਹੜੇ ਫਿਰ ਨਵੇਂ ਸਮੂਹਾਂ ਨੂੰ ਅਰੰਭ ਕਰਨਗੇ, ਨਵੀਆਂ ਕਲੀਸਿਯਾਵਾਂ ਨੂੰ ਸਿਖਾਉਣਗੇ, ਅਤੇ ਪਰਮੇਸ਼ੁਰ ਦੇ ਪਰਿਵਾਰ ਨੂੰ ਵਧਾਉਣ ਲਈ ਹੋਰ ਜ਼ਿਆਦਾ ਅਗਵਾਈ ਸੈੱਲ ਅਰੰਭ ਕਰਨਗੇ।
ਅਗਵਾਈ ਸੈਲ ਉਦੋਂ ਵੀ ਉੱਤਮ ਕੰਮ ਕਰਦੇ ਹਨ ਜਦੋਂ ਲੋਕਾਂ ਦਾ ਸਮੂਹ ਇੱਕੋ ਹੀ ਸਮੇਂ ਵਿਸ਼ਵਾਸ ਵਿੱਚ ਆਉਂਦਾ ਹੈ। ਇੱਕ ਪਰਿਵਾਰ, ਇੱਕ ਦੋਸਤਾਂ ਦਾ ਨੈਟਵਰਕ, ਜਾਂ ਇੱਥੋਂ ਤੱਕ ਕਿ ਇੱਕ ਛੋਟਾ ਪਿੰਡ ਥੋੜੇ ਸਮੇਂ ਵਿੱਚ ਹੀ ਜੀਵਨ ਭਰ ਲਈ ਉਤਪਾਦਕ ਬਣਨ ਵਾਸਤੇ ਸਿਖਲਾਈ ਦਿੱਤਾ ਜਾ ਸਕਦਾ ਹੈ – ਇੱਥੋਂ ਤੱਕ ਕਿ ਵਿਅਕਤੀਗਤ ਫੋਲੋ-ਅੱਪ ਜਾਂ ਆਤਮਿਕ ਕੋਚਿੰਗ ਤੋਂ ਬਿਨਾਂ ਵੀ।
ਦੇਖਭਾਲ:
ਹਰੇਕ ਵਿਅਕਤੀ ਕੁਝ ਜਿਸ ਲਈ ਉਹ ਧੰਨਵਾਦੀ ਹੈ ਉਹ ਨੂੰ ਵੰਡਣ ਲਈ ਸਮਾਂ ਕੱਢੋ। ਤਦ ਹਰੇਕ ਵਿਅਕਤੀ ਨੂੰ ਕੁਝ ਅਜਿਹਾ ਵੰਡਣਾ ਚਾਹੀਦਾ ਹੈ ਜਿਸ ਨਾਲ ਉਹ ਸੰਘਰਸ਼ ਕਰ ਰਿਹਾ ਹੈ। ਜਿਨ੍ਹਾਂ ਗੱਲਾਂ ਬਾਰੇ ਵਿਅਕਤੀ ਦੱਸਦਾ ਹੈ ਠੀਕ ਉਸੇ ਸਮੇਂ ਉਨ੍ਹਾਂ ਵਾਸਤੇ ਉਸ ਲਈ ਪ੍ਰਾਰਥਨਾ ਕਰੋ। ਜੇਕਰ ਕੋਈ ਕਿਸੇ ਗੱਲ ਵਿੱਚ ਸੰਘਰਸ਼ ਕਰ ਰਿਹਾ ਹੈ ਜਿਸ ਦੇ ਲਈ ਜ਼ਿਆਦਾ ਧਿਆਨ ਦੀ ਲੋੜ ਹੈ, ਤਾਂ ਬਾਅਦ ਵਿੱਚ ਉਸ ਵਿਅਕਤੀ ਨਾਲ ਸਮਾਂ ਬਿਤਾਉਣ ਲਈ ਰੁਕੋ।
ਦਰਸ਼ਣ ਦਰਸ਼ਣ (ਕਦੇ ਵੀ ਨਾ ਛੱਡੋ):
ਇਕੱਠੇ ਗੀਤ ਗਾਉਂਦੇ ਹੋਏ ਸਮਾਂ ਬਿਤਾਓ ਅਤੇ ਧੁਨ ਨੂੰ ਪਰਮੇਸ਼ੁਰ ਨੂੰ ਪਿਆਰ ਕਰਨ, ਹੋਰਨਾਂ ਨੂੰ ਪਿਆਰ ਕਰਨ, ਦੂਜਿਆਂ ਨੂੰ ਯਿਸੂ ਬਾਰੇ ਦੱਸਣ, ਨਵੇਂ ਸਮੂਹ ਅਰੰਭ ਕਰਨ, ਅਤੇ ਹੋਰਨਾਂ ਨੂੰ ਵੀ ਉਹੀ ਕਰਨ ਵਿੱਚ ਸਹਾਇਤਾ ਕਰਨ ਦੇ ਵਿਸ਼ਿਆਂ ਨਾਲ ਜੋੜੋ। ਵਿਕਲਪੀ ਤੌਰ ਤੇ ਲੋਕ ਉਨ੍ਹਾਂ ਬਾਈਬਲ ਭਾਗਾਂ ਨੂੰ ਵੰਡ ਸਕਦੇ ਹਨ ਜੋ ਇਨ੍ਹਾਂ ਵਿਸ਼ਿਆਂ ਦਾ ਸੰਚਾਰ ਕਰਦੇ ਹਨ।
ਜਾਂਚ ਪੜਤਾਲ ਕਰੋ (ਕਦੇ ਵੀ ਨਾ ਛੱਡੋ):
ਹਰੇਕ ਵਿਅਕਤੀ ਨੂੰ ਇਹ ਵੰਡਣ ਦਿਓ ਕਿ ਪਿਛਲੇ ਹਫ਼ਤੇ ਜੋ ਉਨ੍ਹਾਂ ਲਿਖਿਆ ਸੀ ਉਸ ਤੋਂ ਆਪਣੇ ਸਮਾਜਾਂ ਦੇ ਸੰਬੰਧ ਵਿੱਚ ਉਨ੍ਹਾਂ ਕਿਵੇਂ ਕੀਤਾ ਸੀ:
ਜੇਕਰ ਉਹ ਆਪਣੇ ਸਮਰਪਣ ਨੂੰ ਭੁੱਲ ਗਏ ਸਨ ਜਾਂ ਉਨ੍ਹਾਂ ਨੂੰ ਅਜਿਹਾ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ ਸੀ, ਤਦ ਪਿਛਲੇ ਹਫ਼ਤੇ ਤੋਂ ਇਨ੍ਹਾਂ ਸਮਰਪਣਾਂ ਦੇ ਵਿੱਚ ਇਸ ਹਫ਼ਤੇ ਦੇ ਸਮਰਪਣ ਜੋੜੇ ਜਾਣੇ ਚਾਹੀਦੇ ਹਨ। ਜੇਕਰ ਕੋਈ ਸਾਧਾਰਨ ਕੁਝ ਅਜਿਹਾ ਜੋ ਉਨ੍ਹਾਂ ਨੇ ਸਾਫ-ਸਾਫ ਪਰਮੇਸ਼ੁਰ ਤੋਂ ਸੁਣਿਆ ਸੀ ਉਸ ਦੀ ਆਗਿਆ ਪਾਲਨ ਕਰਨ ਤੋਂ ਇਨਕਾਰ ਕਰਦਾ ਹੈ ਤਦ ਇਸ ਨਾਲ ਇੱਕ ਕਲੀਸਿਯਾ ਦੇ ਅਨੁਸ਼ਾਸਨ ਮੁੱਦੇ ਵਜੋਂ ਵਿਹਾਰ ਕੀਤਾ ਜਾਣਾ ਚਾਹੀਦਾ ਹੈ।
ਪ੍ਰਾਰਥਨਾ ਕਰੋ:
ਪਰਮੇਸ਼ੁਰ ਨਾਲ ਸਾਧਾਰਨ ਅਤੇ ਸੰਖੇਪ ਵਿੱਚ ਗੱਲਬਾਤ ਕਰੋ। ਪਰਮੇਸ਼ੁਰ ਨੂੰ ਕਹੋ ਕਿ ਤੁਹਾਨੂੰ ਇਸ ਭਾਗ ਬਾਰੇ ਸਿਖਾਵੇ।
ਪੜ੍ਹੋ ਅਤੇ ਚਰਚਾ ਕਰੋ:
ਇਸ ਹਫ਼ਤੇ ਦੇ ਭਾਗ ਨੂੰ ਪੜ੍ਹੋ। ਹੇਠਾਂ ਦਿੱਤੇ ਪ੍ਰਸ਼ਨਾਂ ਉੱਤੇ ਚਰਚਾ ਕਰੋ:
ਇਹ ਹਫ਼ਤੇ ਇਸ ਭਾਗ ਨੂੰ ਫਿਰ ਤੋਂ ਪੜ੍ਹੋ।
ਆਗਿਆ ਮੰਨੋ। ਸਿਖਾਓ। ਵੰਡੋ। (ਕਦੇ ਵੀ ਨਾ ਛੱਡੋ):
ਘੱਟੋ-ਘੱਟ ਪੰਜ ਮਿੰਟ ਸ਼ਾਂਤ ਪ੍ਰਾਰਥਨਾ ਵਿੱਚ ਬਿਤਾਓ। ਹਰੇਕ ਨੂੰ ਸਮੂਹ ਵਿੱਚ ਕਹੋ ਕਿ ਇਨ੍ਹਾਂ ਪ੍ਰਸ਼ਨਾਂ ਦੇ ਕਿਵੇਂ ਉੱਤਰ ਦੇਣੇ ਹਨ ਉਹ ਵਿਖਾਉਣ ਲਈ ਪਵਿੱਤਰ ਆਤਮਾ ਅੱਗੇ ਪ੍ਰਾਰਥਨਾ ਕਰਨ, ਫਿਰ ਸਮਰਪਣ ਕਰਨ। ਹਰੇਕ ਨੂੰ ਆਪਣੇ ਸਮਰਪਣ ਹੇਠਾਂ ਕਾਪੀ ਤੇ ਲਿਖ ਲੈਣੇ ਚਾਹੀਦੇ ਹਨ ਤਾਂ ਜੋ ਉਹ ਸਮਝਦੇ ਹੋਏ ਲੋਕਾਂ ਲਈ ਪ੍ਰਾਰਥਨਾ ਕਰ ਸਕਣ ਅਤੇ ਉਨ੍ਹਾਂ ਨੂੰ ਜਵਾਬਦੇਹ ਠਹਿਰ ਸਕਣ। ਉਹ ਹਰ ਹਫ਼ਤੇ ਹਰੇਕ ਪ੍ਰਸ਼ਨ ਨਾਲ ਸੰਬੰਧਿਤ ਕੁਝ ਹੋ ਸਕਦਾ ਹੈ ਨਾ ਸੁਣਨ। ਉਨ੍ਹਾਂ ਨੂੰ ਜੇਕਰ ਉਹ ਇੱਕ ਅਜਿਹਾ ਜਵਾਬ ਸੁਣਦੇ ਹਨ ਜਿਸ ਬਾਰੇ ਉਹ ਨਿਸ਼ਚਿਤ ਨਹੀਂ ਕਿ ਉਨ੍ਹਾਂ ਪਰਮੇਸ਼ੁਰ ਤੋਂ ਇਹ ਸੁਣਿਆ ਜਾਂ ਨਹੀਂ, ਪਰ ਉਹ ਸੋਚਦੇ ਹਨ ਕਿ ਇਹ ਇੱਕ ਚੰਗਾ ਵਿਚਾਰ ਹੈ ਕਿਉਂ ਜੋ ਉਸ ਸਥਿਤੀ ਵਿੱਚ ਇੱਕ ਵੱਖ ਪੱਧਰ ਤੇ ਜਵਾਬਦੇਹੀ ਮੰਨੀ ਜਾਵੇਗੀ ਤਾਂ ਉਸ ਉੱਤੇ ਧਿਆਨ ਦੇਣਾ ਚਾਹੀਦਾ ਹੈ।
ਅਭਿਆਸ ਕਰੋ:
ਦੋ ਜਾਂ ਤਿਨ ਦੇ ਸਮੂਹ ਵਿੱਚ, ਜੋ ਤੁਸੀਂ ਪ੍ਰਸ਼ਨ 5, 6, ਜਾਂ 7 ਵਿੱਚ ਕਰਨ ਲਈ ਸਮਰਪਣ ਕੀਤਾ ਸੀ ਉਸ ਦਾ ਅਭਿਆਸ ਕਰੋ। ਉਦਾਹਰਣ ਲਈ, ਮੁਸ਼ਕਿਲ ਗੱਲਬਾਤ ਦੀ ਜਾਂ ਇੱਕ ਪ੍ਰੀਖਿਆ ਦਾ ਸਾਹਮਣਾ ਕਰਨ ਦੀ ਭੂਮਿਕਾ ਨਿਭਾਓ; ਅੱਜ ਦੇ ਭਾਗ ਨੂੰ ਸਿਖਾਉਣ ਦਾ, ਜਾਂ ਇੰਜੀਲ ਨੂੰ ਵੰਡਣ ਦਾ ਅਭਿਆਸ ਕਰੋ।
ਪਰਮੇਸ਼ੁਰ ਨਾਲ ਗੱਲਬਾਤ ਕਰੋ:
ਦੋ ਜਾਂ ਤਿੰਨ ਦੇ ਉਹੀ ਸਮੂਹਾਂ ਵਿੱਚ, ਹਰੇਕ ਮੈਂਬਰ ਦੇ ਲਈ ਵਿਅਕਤੀਗਤ ਪ੍ਰਾਰਥਨਾ ਕਰੋ। ਪਰਮੇਸ਼ੁਰ ਨੂੰ ਕਹੋ ਕਿ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਤਿਆਰ ਕਰੇ ਜਿਹੜੇ ਇਸ ਹਫ਼ਤੇ ਯਿਸੂ ਬਾਰੇ ਸੁਣਨਗੇ। ਉਸ ਨੂੰ ਕਹੋ ਕਿ ਉਹ ਤੁਹਾਨੂੰ ਤਾਕਤ ਅਤੇ ਤੁਹਾਡੇ ਸਮਰਪਣਾਂ ਲਈ ਆਗਿਆਕਾਰੀ ਹੋਣ ਵਾਸਤੇ ਬੁੱਧ ਦੇਵੇ। ਇਹੀ ਮੀਟਿੰਗ ਦਾ ਸਾਰ ਹੈ।
ਇਸ ਸੈਸ਼ਨ ਦੇ ਦੌਰਾਨ ਸਮੂਹ ਵਿੱਚ ਅਗਵਾਈ ਬਦਲਦੇ ਰਹੋ ਤਾਂ ਜੋ ਹਰੇਕ ਕਿਸੇ ਨੂੰ ਅਗਵਾਈ ਕਰਨ, ਪ੍ਰਾਰਥਨਾ ਕਰਨ ਜਾਂ ਪ੍ਰਸ਼ਨ ਪੁੱਛਣ ਦਾ ਮੌਕਾ ਮਿਲੇ। ਜੋ ਸਹੀ ਚੱਲ ਰਿਹਾ ਹੈ ਵਿੱਚ, ਜੋ ਥੋੜੇ ਅਭਿਆਸ ਨਾਲ ਉੱਤਮ ਹੋ ਸਕਦਾ ਹੈ, ਅਤੇ ਹਰੇਕ ਸਮੂਹ ਦੇ ਮੈਂਬਰ ਨੂੰ ਹੋਰ ਅੱਗੇ ਵੱਧਣ ਲਈ ਕਿਹੜਾ ਅਗਲਾ ਚੰਗਾ ਕਦਮ ਹੋਵੇਗਾ ਵਿੱਚ ਉਤਸ਼ਾਹਿਤ ਕਰੋ ਅਤੇ ਸਿਖਲਾਈ ਦਿਓ।