ਕੋਚਿੰਗ ਜਾਂਚਸੂਚੀ ਇੱਕ ਸਾਧਾਰਨ ਸਾਧਨ ਹੈ ਜਿਹੜਾ ਤੁਸੀਂ ਜ਼ੁਮੇ ਵਰਗੀ ਸਿਖਲਾਈ ਜਾਂ ਚੇਲਿਆਂ ਦੀ ਸਿੱਧਤਾ ਤੇ ਵੱਖ-ਵੱਖ ਭਾਗਾਂ ਵਿੱਚ ਹੋਰਨਾਂ ਦੀ ਸਹਾਇਤਾ ਕਰਨ ਵਿੱਚ ਤੁਹਾਡੀ ਅਗਵਾਈ ਵਜੋਂ ਸਹਾਇਤਾ ਲਈ ਇਸਤੇਮਾਲ ਕਰ ਸਕਦੇ ਹੋ। ਜ਼ੁਮੇ ਸਿਖਲਾਈ ਵਿੱਚ ਸਿਖਾਏ ਗਏ ਸਿਧਾਂਤਾਂ ਲਈ ਕੋਚਿੰਗ ਜਾਂਚਸੂਚੀ ਦੀ ਇੱਕ ਉਦਾਹਰਣ ਹੇਠਾਂ ਦਿੱਤੀ ਗਈ ਹੈ ਸਿਧਾਂਤ ਜਿਵੇਂ ਸਿਖਲਾਈ ਕ੍ਰਮ-ਚੱਕਰ ਜਾਂ 100 ਦੀ ਸੂਚੀ ਨਾਲ ਸੰਬੰਧਾਤਮਕ ਭੰਡਾਰੀਪਣ ਇੱਕ ਕੋਚਿੰਗ ਜਾਂਚਸੂਚੀ ਦਾ ਹੋਣਾ ਤੁਹਾਨੂੰ ਕੇਂਦਰਿਤ ਬਣੇ ਰਹਿਣ ਅਤੇ ਪਰਮੇਸ਼ੁਰ ਦੇ ਪਰਿਵਾਰ ਵਿੱਚ ਯਿਸੂ ਦੇ ਚੇਲਿਆਂ ਨੂੰ ਆਗੂਆਂ ਵਿੱਚ ਵਿਕਸਿਤ ਕਰਨ ਲਈ ਤੁਹਾਡੀ ਸਹਾਇਤਾ ਕਰੇਗਾ। ਤੁਸੀਂ ਭਾਵੇਂ ਜਿੱਥੇ ਵੀ ਜਾਓ ਇਸ ਸਾਧਨ ਦਾ ਇਸਤੇਮਾਲ ਕਰ ਸਕਦੇ ਹੋ। ਇਹ ਸੂਚੀ ਤੁਹਾਨੂੰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਵਿੱਚ ਸਹਾਇਤਾ ਕਰਦੀ ਹੈ: ਹੋਰਨਾਂ ਵਿੱਚ ਕਿਹੜੇ ਹੁਨਰ ਤੁਸੀਂ ਵਿਕਸਿਤ ਹੁੰਦੇ ਵੇਖ ਰਹੇ ਹੋ? ਕਿਹੜੇ ਖੇਤਰਾਂ ਨੂੰ ਅਜੇ ਵੀ ਵਿਕਸਿਤ ਹੋਣ ਦੀ ਲੋੜ ਹੈ?
ਕੋਚਿੰਗ ਜਾਂਚਸੂਚੀ ਇੱਕ ਸ਼ਕਤੀਸ਼ਾਲੀ ਸਾਧਨ ਹੈ ਜਿਹੜਾ ਕਿ ਤੁਸੀਂ ਆਪਣੀ ਤਾਕਤਾਂ ਅਤੇ ਆਲਚੋਨਯੋਗਤਾਵਾਂ ਦਾ ਮੁਲਾਂਕਣ ਕਰਨ ਲਈ ਉਪਯੋਗ ਕਰ ਸਕਦੇ ਹੋ ਜਦੋਂ ਅਜਿਹੇ ਚੇਲੇ ਬਣਾਉਣ ਦੀ ਗੱਲ ਆਉਂਦੀ ਜਿਹੜੇ ਗੁਣਾਤਮਕ ਵਾਧਾ ਕਰਨਗੇ। ਇਹ ਇੱਕ ਉਹ ਸ਼ਕਤੀਸ਼ਾਲੀ ਸਾਧਨ ਵੀ ਹੈ ਜਿਸ ਨੂੰ ਤੁਸੀਂ ਦੂਜਿਆਂ ਦੀ ਸਹਾਇਤਾ ਲਈ ਇਸਤੇਮਾਲ ਕਰ ਸਕਦੇ ਹੋ – ਅਤੇ ਦੂਜੇ ਤੁਹਾਡੀ ਸਹਾਇਤਾ ਲਈ ਇਸ ਨੂੰ ਵਰਤ ਸਕਦੇ ਹਨ। ਹੇਠਾਂ ਦਿੱਤੇ ਗਏ ਲਿੰਕ ਤੋਂ ਕੋਚਿੰਗ ਜਾਂਚਸੂਚੀ ਡਾਊਨਲੋਡ ਕਰੋ ਅਤੇ ਇਸ ਆਤਮ-ਮੁਲਾਂਕਣ ਨੂੰ ਛੇਤੀ ਨਾਲ ਕਰੋ (5 ਮਿੰਟ ਜਾਂ ਇਸ ਤੋਂ ਵੀ ਘੱਟ):
○ ਜੇਕਰ ਤੁਸੀਂ ਸਾਧਨ ਨੂੰ ਨਹੀਂ ਜਾਣਦੇ ਜਾਂ ਇਸ ਬਾਰੇ ਅਗਿਆਤ ਹੋ – ਕਾਲੇ ਖਾਨੇ ਤੇ ਨਿਸ਼ਾਨ ਲਗਾਓ।
○ ਜੇਕਰ ਤੁਸੀਂ ਥੋੜਾ-ਬਹੁਤ ਜਾਣਦੇ ਹੋ ਪਰ ਪੂਰੀ ਤਰ੍ਹਾਂ ਸਾਧਨ ਬਾਰੇ ਨਿਸ਼ਚਿਤ ਨਹੀਂ ਹੋ – ਲਾਲ ਖਾਨੇ ਤੇ ਨਿਸ਼ਾਨ ਲਗਾਓ
○ ਜੇਕਰ ਤੁਸੀਂ ਸਮਝਦੇ ਹੋ ਅਤੇ ਸਾਧਨ ਉੱਤੇ ਬੁਨਿਆਦੀ ਗੱਲਾਂ ਸਿਖਾ ਸਕਦੇ ਹੋ – ਪੀਲੇ ਖਾਨੇ ਉੱਤੇ ਨਿਸ਼ਾਨ ਲਗਾਓ
○ ਜੇਕਰ ਤੁਸੀਂ ਭਰੋਸੇਮੰਦ ਮਹਿਸੂਸ ਕਰਦੇ ਹੋ ਅਤੇ ਪ੍ਰਭਾਵੀ ਢੰਗ ਨਾਲ ਸਾਧਨ ਨੂੰ ਸਿਖਾ ਸਕਦੇ ਹੋ – ਹਰੇ ਖਾਨੇ ਤੇ ਨਿਸ਼ਾਨ ਲਗਾਓ।