S.O.A.P.S ਬਾਈਬਲ ਪੜ੍ਹਾਈ
ਯਿਸੂ ਦੇ ਇੱਕ ਚੇਲੇ ਹੁੰਦੇ ਹੋਏ, ਸਾਨੂੰ ਰੋਜ਼ਾਨਾ ਵਚਨ ਪੜਨਾ ਚਾਹੀਦਾ ਹੈ। ਇੱਕ ਚੰਗਾ ਦਿਸ਼ਾਨਿਰਦੇਸ਼ ਹਰ ਹਫ਼ਤੇ ਬਾਈਬਲ ਵਿੱਚੋਂ ਘੱਟੋ-ਘੱਟ 25-30 ਬਾਈਬਲ ਅਧਿਆਏ ਪੜ੍ਹਨੇਹਨ। ਸ਼ੌਅਫ ਬਾਈਬਲ ਪੜਨ ਦਾ ਪ੍ਰਾਰੂਪ ਤੁਹਾਨੂੰ ਇਸ ਨੂੰ ਸਮਝਣ, ਆਗਿਆ ਪਾਲਨਾ ਕਰਨ ਅਤੇ ਵੰਡਣ ਅਤੇ ਹੋਰ ਵੀ ਬਹੁਤ ਕੁਝ ਵਿੱਚ ਸਹਾਇਤਾ ਕਰੇਗਾ।
S.O.A.P.S ਹੈ:
- ਪਵਿੱਤਰ ਸ਼ਾਸਤਰ: ਇੱਕ ਜਾਂ ਜ਼ਿਆਦਾ ਆਇਤਾਂ ਨੂੰ ਲਿਖੋ ਜਿਹੜੀਆਂ ਅੱਜ ਤੁਹਾਡੇ ਲਈ ਖਾਸ ਕਰਕੇ ਅਰਥਪੂਰਣ ਹਨ।
- ਨਿਰੀਖਣ ਕਰਨਾ: ਉਨ੍ਹਾਂ ਆਇਤਾਂ ਜਾਂ ਕੁੰਜ਼ੀ ਗੱਲਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਲਈ ਤੁਹਾਡੇ ਆਪਣੇ ਸ਼ਬਦਾਂ ਦੇ ਵਿੱਚ ਲਿਖੋ।
- ਲਾਗੂ ਕਰਨਾ: ਇਨ੍ਹਾਂ ਹੁਕਮਾਂ ਦਾ ਤੁਹਾਡੇ ਆਪਣੇ ਜੀਵਨ ਵਿੱਚ ਆਗਿਆ ਪਾਲਨ ਕਰਨ ਦਾ ਕੀ ਅਰਥ ਹੈ ਉਸ ਬਾਰੇ ਸੋਚੋ।
- ਪ੍ਰਾਰਥਨਾ: ਪਰਮੇਸ਼ੁਰ ਨੂੰ ਇਹ ਦੱਸਦੇ ਇੱਕ ਪ੍ਰਾਰਥਨਾ ਲਿਖੋ ਤੁਸੀਂ ਕੀ ਸਿੱਖਿਆ ਹੈ ਅਤੇ ਕਿਵੇਂ ਤੁਸੀਂ ਆਗਿਆ ਪਾਲਨ ਕਰਨ ਦੀ ਯੋਜਨਾ ਬਣਾਈ ਹੈ।
- ਵੰਡਣਾ:ਪਰਮੇਸ਼ੁਰ ਨੂੰ ਪੁੱਛੋ ਕਿ ਜੋ ਤੁਸੀਂ ਸਿੱਖਿਆ/ਲਾਗੂ ਕੀਤਾ ਉਹ ਕਿਸ ਨਾਲ ਚਾਹੁੰਦਾ ਹੈ ਕਿ ਤੁਸੀਂ ਉਹ ਵੰਡੋ।
ਇਹ ਯਾਦ ਰੱਖਣ ਅਤੇ ਸਿੱਖਣ ਦਾ ਇੱਕ ਸਾਧਾਰਣ ਢੰਗ ਹੈ, ਇੱਕ ਪ੍ਰਭਾਵਸ਼ਾਲੀ ਬਾਈਬਲ ਅਧਿਐਨ ਜੋ ਯਿਸੂ ਦਾ ਕੋਈ ਵੀ ਚੇਲਾ ਇਸਤੇਮਾਲ ਕਰ ਸਕਦਾ ਹੈ।
ਇੱਥੇ ਇੱਕ ਉਦਾਹਰਣ ਦਿੱਤੀ ਗਈ ਹੈ ਕਿ S.O.A.P.S ਕੰਮ ਕਰਦਾ ਹੈ:
S – "ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲਤੁਹਾਡੇ ਖਿਆਲਾਂ ਤੋਂ ਉੱਚੇ ਹਨ।" ਯਸਾਯਾਹ 55:8-9
O – ਇੱਕ ਮਨੁੱਖ ਹੁੰਦੇ ਹੋਏ, ਮੈਂ ਜੋ ਜਾਣਦਾ ਹਾਂ ਅਤੇ ਜੋ ਮੈਂ ਜਾਣਦਾ ਹਾਂ ਕਿ ਕਿਵੇਂ ਕਰਨਾ ਹੈ ਵਿੱਚ ਸੀਮਿਤ ਹੈ। ਪਰਮੇਸ਼ੁਰ ਕਿਸੇ ਵੀ ਢੰਗ ਵਿੱਚ ਸੀਮਿਤ ਨਹੀਂ ਹੈ। ਉਹ ਸਭ ਕੁਝ ਵੇਖਦਾ ਅਤੇ ਜਾਣਦਾ ਹੈ।ਉਹ ਕੁਝ ਵੀ ਕਰ ਸਕਦਾ ਹੈ।
A – ਕਿਉਂ ਜੋ ਪਰਮੇਸ਼ੁਰ ਸਭ ਕੁਝ ਜਾਣਦਾ ਹੈ ਅਤੇ ਉਸ ਦੇ ਰਾਹ ਉੱਤਮ ਹਨ, ਜੇਕਰ ਮੈਂ ਕੰਮ ਕਰਨ ਦੇ ਆਪਣੇ ਢੰਗਾਂ ਉੱਤੇ ਨਿਰਭਰ ਰਹਿਣ ਦੀ ਬਜਾਏ ਉਸ ਦੇ ਪਿੱਛੇ ਚੱਲਦਾ ਹਾਂ ਤਾਂ ਮੈਂ ਜੀਵਨ ਦੇ ਵਿੱਚਕਿਸੇ ਜ਼ਿਆਦਾ ਸਫਲ ਹੋ ਸਕਦਾ ਹਾਂ।
P – ਪ੍ਰਭੂ, ਮੈਂ ਨਹੀਂ ਜਾਣਦਾ ਹਾਂ ਕਿ ਇੱਕ ਚੰਗਾ ਜੀਵਨ ਕਿਵੇਂ ਬਿਤਾਉਣਾ ਹੈ ਜਿਹੜਾ ਤੈਨੂੰ ਪਰਸੰਨ ਕਰਦਾ ਅਤੇ ਦੂਜਿਆਂ ਦੀ ਸਹਾਇਤਾ ਕਰਦਾ ਹੈ। ਮੇਰੇ ਰਾਹ ਗਲਤੀਆਂ ਵੱਲ ਲੈ ਜਾਂਦੇ ਹਨ। ਮੇਰੇਵਿਚਾਰ ਦੁੱਖ ਵੱਲ ਅਗਵਾਈ ਕਰਦੇ ਹਨ। ਕਿਰਪਾ ਕਰਕੇ ਮੈਨੂੰ ਆਪਣੇ ਰਾਹ ਅਤੇ ਆਪਣੇ ਵਿਚਾਰ ਸਿਖਾ। ਜਦੋਂ ਮੈਂ ਤੇਰੇ ਪਿੱਛੇ ਚੱਲਦਾ ਹਾਂ ਤਾਂ ਤੇਰਾ ਪਵਿੱਤਰ ਆਤਮਾ ਮੇਰੀ ਅਗਵਾਈ ਕਰੇ।
S – ਮੈਂ ਇਨ੍ਹਾਂ ਆਇਤਾਂ ਅਤੇ ਇਸ ਲਾਗੂਕਰਨ ਨੂੰ ਮੇਰੇ ਮਿੱਤਰ, ਸਟੀਕ ਨਾਲ ਵੰਡਾਂਗਾ, ਜਿਹੜਾ ਇੱਕ ਮੁਸ਼ਕਿਲ ਸਮੇਂ ਦੇ ਵਿੱਚੋਂ ਦੀ ਲੰਘ ਰਿਹਾ ਹੈ ਅਤੇ ਜਿਸ ਦਾ ਉਹ ਸਾਹਮਣਾ ਕਰਨ ਰਿਹਾ ਹੈ ਉਸ ਵਿੱਚਮਹੱਤਵਪੂਰਣ ਫੈਸਲੇ ਲਈ ਅਗਵਾਈ ਦੀ ਲੋੜ ਹੈ।
ਆਪਣੇ ਆਪ ਨੂੰ ਪੁੱਛੋ
- ਮੇਰੇ ਲਈ ਜੋ ਮੈਂ ਮੇਰੇ ਬਾਈਬਲ ਅਧਿਐਨ ਸਮੇਂ ਮੈਂ ਪਰਮੇਸ਼ੁਰ ਤੋਂ ਸੁਣਦਾ ਹਾਂ ਉਹ ਵੰਡਣਾ ਕਿੰਨਾ ਕੁ ਮਹੱਤਵਪੂਰਣ ਹੈ?
- ਮੇਰੇ ਘੇਰੇ ਵਿੱਚ ਕੌਣ ਲੋਕ ਹਨ ਜਿੰਨਾ ਨਾਲ ਮੈਂ ਇਸ ਸਾਧਨ ਨੂੰ ਇਸੇ ਸਮੇਂ ਵੰਡ ਸਕਦਾ ਹਾਂ?
ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!
- ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
- ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
- ਇੱਕ ਕੋਚ ਦੇ ਨਾਲ ਜੁੜੋ
- ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।
ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।