ਪ੍ਰਾਰਥਨਾ ਯਾਤਰਾ ਅਤੇ ਕਿਵੇਂ ਇਸ ਨੂੰ ਕਰਨਾ ਹੈ
ਪ੍ਰਾਰਥਨਾ ਯਾਤਰਾ ਠੀਕ ਜਿਵੇਂ ਕਿ ਲੱਗਦਾ ਉਵੇਂ ਹੀ ਹੈ – ਆਲੇ-ਦੁਆਲੇ ਚੱਲਦੇ ਹੋਏ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨਾ। ਸਾਡੀਆਂ ਅੱਖਾਂ ਨੂੰ ਬੰਦ ਕਰਨ ਅਤੇ ਸਾਡੇ ਸਿਰਾਂ ਨੂੰ ਝੁਕਾਉਣ ਦੀ ਬਜਾਏ, ਅਸੀਂ ਸਾਡੇ ਆਲੇ-ਦੁਆਲੇ ਦੀਆਂ ਲੋੜਾਂ ਲਈ ਆਪਣੀਆਂ ਅੱਖਾਂ ਨੂੰ ਖੁੱਲ੍ਹਾ ਰੱਖਦੇ ਹਾਂ ਅਤੇ ਪਰਮੇਸ਼ੁਰ ਨੂੰ ਦਖਲਅੰਦਾਜ਼ੀ ਕਰਨ ਲਈ ਆਖਦੇ ਹੋਏ ਹਲੀਮਤਾ ਨਾਲ ਆਪਣੇ ਸਿਰ ਝੁਕਾਉਂਦੇ ਹਾਂ।
ਤੁਸੀਂ ਦੋ ਜਾਂ ਤਿੰਨ ਦੇ ਛੋਟੇ ਸਮੂਹਾਂ ਵਿੱਚ ਪ੍ਰਾਰਥਨਾ ਯਾਤਰਾ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਆਪ ਪ੍ਰਾਰਥਨਾ ਯਾਤਰਾ ਕਰ ਸਕਦੇ ਹੋ। ਜਦੋਂ ਤੁਸੀਂ ਤੁਰਦੇ ਜਾਂਦੇ ਅਤੇ ਪ੍ਰਾਰਥਨਾ ਕਰਦੇ ਹੋ, ਮੌਕਿਆਂ ਪ੍ਰਤੀ ਚੌਕਸ ਰਹੋ ਅਤੇਜਿੰਨਾ ਵਿਅਕਤੀਆਂ ਜਾਂ ਸਮੂਹਾਂ ਨੂੰ ਤੁਸੀਂ ਰਾਹ ਵਿੱਚ ਮਿਲਦੇ ਹਨ ਉਨ੍ਹਾਂ ਲਈ ਪ੍ਰਾਰਥਨਾ ਕਰਨ ਵਾਸਤੇ ਪਰਮੇਸ਼ੁਰ ਦੇ ਆਤਮਾ ਦੀ ਪ੍ਰੇਰਨਾ ਨੂੰ ਸੁਣੋ।
ਪਰਮੇਸ਼ੁਰ ਦਾ ਵਚਨ ਆਖਦਾ ਹੈ ਕਿ ਸਾਨੂੰ “ਬੇਨਤੀਆਂ, ਪ੍ਰਾਰਥਨਾਵਾਂ, ਅਰਦਾਸਾਂ ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਣ, ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ। ਸਾਡੇ ਮੁਕਤੀ ਦਾਤੇ ਪਰਮੇਸ਼ਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ। ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨਤੀਕ ਪਹੁੰਚਣ।”
ਪ੍ਰਾਰਥਨਾ ਯਾਤਰਾ ਹੋਰਨਾਂ ਲਈ ਪ੍ਰਾਰਥਨਾ ਕਰਨ ਵਾਸਤੇ ਪਰਮੇਸ਼ੁਰ ਦੇ ਹੁਕਮ ਦੀ ਆਗਿਆ ਪਾਲਨ ਕਰਨ ਦਾ ਸਾਧਾਰਨ ਢੰਗ ਹੈ। ਅਤੇ ਠੀਕ ਜਿਵੇਂ ਕਿ ਲੱਗਦਾ ਉਵੇਂ ਹੀ ਹੈ – ਆਲੇ-ਦੁਆਲੇ ਚੱਲਦੇ ਹੋਏ ਪਰਮੇਸ਼ੁਰਅੱਗੇ ਪ੍ਰਾਰਥਨਾ ਕਰਨਾ।
ਇੱਥੇ ਤੁਹਾਡੀ ਪ੍ਰਾਰਥਨਾ ਯਾਤਰਾ ਦੌਰਾਨ ਪ੍ਰਾਰਥਨਾ ਕਰਨ ਲਈ ਜਾਣਨ ਦੇ ਚਾਰ ਢੰਗ ਹਨ:
ਗੌਰ ਕਰਨਾ
ਤੁਸੀਂ ਕੀ ਵੇਖਦੇ ਹੋ? ਜੇਕਰ ਤੁਸੀਂ ਇੱਕ ਵਿਹੜੇ ਵਿੱਚ ਇੱਕ ਬੱਚੇ ਦੇ ਖਿਡੌਣੇ ਨੂੰ ਵੇਖਦੇ ਹੋ, ਤੁਸੀਂ ਗੁਆਂਢ ਵਿੱਚ ਬੱਚਿਆਂ ਲਈ, ਪਰਿਵਾਰਾਂ ਲਈ, ਜਾਂ ਉਸ ਖੇਤਰ ਵਿੱਚ ਸਕੂਲ ਲਈ ਪ੍ਰਾਰਥਨਾ ਕਰਨ ਵਾਸਤੇਪ੍ਰੇਰਿਤ ਹੋ ਸਕਦੇ ਹੋ।
ਸਰਵੇਖਣ
ਤੁਸੀਂ ਕੀ ਜਾਣਦੇ ਹੋ? ਜੇਕਰ ਤੁਸੀਂ ਗੁਆਂਢ ਦੇ ਬਾਰੇ ਪੜ੍ਹਿਆ ਹੈ, ਤੁਸੀਂ ਲੋਕ ਜੋ ਉੱਥੇ ਰਹਿੰਦੇ ਹਨ ਉਨ੍ਹਾਂ ਦੇ ਬਾਰੇ ਜਾਣ ਸਕਦੇ ਹੋ, ਜਾਂ ਜਿਸ ਅਪਰਾਧ ਜਾਂ ਅਨਿਆਂ ਕਰਕੇ ਉਹ ਖੇਤਰ ਪੀੜਤ ਹੈ ਉਸ ਨੂੰ ਜਾਣਸਕਦੇ ਹੋ। ਇਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰੋ ਅਤੇ ਕੰਮ ਕਰਨ ਲਈ ਪਰਮੇਸ਼ੁਰ ਨੂੰ ਕਹੋ।
ਪਰਕਾਸ਼
ਪਵਿੱਤਰ ਆਤਮਾ ਤੁਹਾਡੇ ਦਿਲ ਨੂੰ ਇੱਕ ਖਾਸ ਲੋੜ ਜਾਂ ਪ੍ਰਾਰਥਨਾ ਦੇ ਖੇਤਰ ਬਾਰੇ ਪ੍ਰੇਰਿਤ ਕਰ ਸਕਦਾ ਹੈ ਜਾਂ ਮਨ ਵਿੱਚ ਇੱਕ ਖਾਸ ਵਿਚਾਰ ਨੂੰ ਲਿਆ ਸਕਦਾ ਹੈ। ਸੁਣੋ – ਅਤੇ ਪ੍ਰਾਰਥਨਾ ਕਰੋ!
ਪਵਿੱਤਰ ਸ਼ਾਸਤਰ
ਤੁਸੀਂ ਤੁਹਾਡੀ ਯਾਤਰਾ ਲਈ ਤਿਆਰੀ ਵਿੱਚ ਜਾਂ ਜਦੋਂ ਤੁਸੀਂ ਤੁਰੇ ਜਾਂਦੇ ਤਾਂ ਪਰਮੇਸ਼ੁਰ ਦੇ ਵਚਨ ਨੂੰ ਪੜ੍ਹਿਆ ਹੋ ਸਕਦਾ ਹੈ ਜਾਂ ਤੁਰਦੇ ਹੋਏ, ਪਵਿੱਤਰ ਆਤਮਾ ਇੱਕ ਆਇਤ ਨੂੰ ਤੁਹਾਨੂੰਯਾਦ ਕਰਾ ਸਕਦਾ ਹੈ। ਇਸ ਭਾਗ ਬਾਰੇ ਅਤੇ ਕਿਵੇਂ ਇਹ ਉਸ ਖੇਤਰ ਵਿੱਚ ਲੋਕਾਂ ਉੱਤੇ ਪ੍ਰਭਾਵ ਪਾ ਸਕਦਾ ਹੈ ਬਾਰੇ ਪ੍ਰਾਰਥਨਾ ਕਰੋ।
ਪ੍ਰਭਾਵ ਦੇ ਪੰਜ ਖੇਤਰ ਹਨ ਜਿਨ੍ਹਾਂ ਉੱਤੇ ਤੁਸੀਂ ਪ੍ਰਾਰਥਨਾ ਦੇ ਦੌਰਾਨ ਕੇਂਦਰਿਤ ਹੋ ਸਕਦੇ ਹੋ:
ਸਰਕਾਰ
ਸਰਕਾਰੀ ਕੇਂਦਰਾਂ ਤੇ ਨਜ਼ਰ ਮਾਰੋ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ ਜਿਵੇਂ ਕਿ ਕਚਿਹਰੀਆਂ, ਕਮੀਸ਼ਨ ਇਮਾਰਤਾਂ ਜਾਂ ਕਨੂੰਨ ਚਲਾਉਣ ਵਾਲੇ ਦਫ਼ਤਰ। ਉਸ ਖੇਤਰ ਦੀ ਸੁਰੱਖਿਆ ਲਈ, ਨਿਆਂ ਲਈ ਅਤੇਇਸ ਦੇ ਆਗੂਆਂ ਨੂੰ ਧਰਮੀ ਬੁੱਧੀ ਮਿਲਣ ਲਈ ਪ੍ਰਾਰਥਨਾ ਕਰੋ।
ਵਪਾਰਿਕ ਅਤੇ ਵਣਜ
ਵਪਾਰਿਕ ਕੇਂਦਰਾਂ ਤੇ ਨਜ਼ਰ ਮਾਰੋ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ ਜਿਵੇਂ ਕਿ ਆਰਥਿਕ ਜਿਲ੍ਹੇ ਜਾਂ ਖਰੀਦਾਰੀ ਖੇਤਰ। ਧਰਮੀ ਨਿਵੇਸ਼ ਅਤੇ ਸ੍ਰੋਤਾਂ ਦੇ ਚੰਗੇ ਭੰਡਾਰੀਪਣ ਲਈ ਪ੍ਰਾਰਥਨਾ ਕਰੋ। ਆਰਥਿਕ ਨਿਆਂਅਤੇ ਮੌਕੇ ਲਈ ਅਤੇ ਦਿਯਾਲੂ ਅਤੇ ਧਾਰਮਿਕ ਦੇਣ ਵਾਲਿਆਂ ਲਈ ਪ੍ਰਾਰਥਨਾ ਕਰੋ ਜਿਹੜੇ ਲਾਭ ਤੋਂ ਪਹਿਲਾਂ ਲੋਕਾਂ ਨੂੰ ਅੱਗੇ ਰੱਖਦੇ ਹਨ।
ਸਿੱਖਿਆ
ਅਜਿਹੇ ਸਿੱਖਿਆਤਮਕ ਕੇਂਦਰ ਜਿਵੇਂ ਕਿ ਸਕੂਲ ਅਤੇ ਪ੍ਰਬੰਧਕੀ ਇਮਾਰਤਾਂ, ਪੇਸ਼ੇਵਰ ਸਿਖਲਾਈ ਕੇਂਦਰਾਂ, ਸਮਾਜ ਦੇ ਕਾਲੇਜ਼ਾਂ ਅਤੇ ਵਿਸ਼ਵ-ਵਿਦਿਆਲਾ ਨੂੰ ਭਾਲੋ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ। ਪਰਮੇਸ਼ੁਰਦੀ ਸਚਿਆਈ ਨੂੰ ਸਿਖਾਉਣ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਨਾਂ ਦੀ ਸੁਰੱਖਿਆ ਕਰਨ ਲਈ ਧਰਮੀ ਸਿੱਖਿਅਕਾਂ ਲਈ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਝੂਠ ਜਾਂ ਉਲਝਣ ਨੂੰ ਉਨੱਤਕਰਨ ਦੀ ਹਰੇਕ ਕੋਸ਼ਿਸ਼ ਵਿੱਚ ਦਖਲਅੰਦਾਜ਼ੀ ਕਰੇ। ਪ੍ਰਾਰਥਨਾ ਕਰੋ ਕਿ ਇਹ ਸਥਾਨ ਬੁੱਧੀਮਾਨ ਨਾਗਰਿਕਾਂ ਨੂੰ ਭੇਜਣ ਜਿਨ੍ਹਾਂ ਕੋਲ ਸੇਵਾ ਕਰਨ ਅਤੇ ਅਗਵਾਈ ਕਰਨ ਦਾ ਇੱਕ ਦਿਲ ਹੈ।
ਸੰਚਾਰ
ਸੰਚਾਰ ਕੇਂਦਰ ਜਿਵੇਂ ਕਿ ਰੇਡਿਓ ਸਟੇਸ਼ਨ, ਟੀ. ਵੀ. ਸਟੇਸ਼ਨ ਅਤੇ ਅਖਬਾਰ ਪ੍ਰਕਾਸ਼ਕਾਂ ਨੂੰ ਭਾਲੋ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ। ਪਰਮੇਸ਼ੁਰ ਦੀ ਕਹਾਣੀ ਅਤੇ ਉਸ ਦੇ ਚੇਲਿਆਂ ਨੂੰ ਗਵਾਹੀ ਨੂੰ ਸ਼ਹਿਰ ਵਿੱਚਅਤੇ ਸੰਸਾਰ ਵਿੱਚ ਫੈਲ ਜਾਣ ਲਈ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਉਸ ਦਾ ਸੰਦੇਸ਼ ਉਸ ਦੇ ਮਾਧਿਅਮ ਰਾਹੀਂ ਉਸ ਦੀ ਭੀੜ ਤੱਕ ਪਹੁੰਚ ਸਕੇ ਅਤੇ ਇਹ ਕਿ ਪਰਮੇਸ਼ੁਰ ਦੇ ਲੋਕ ਹਰ ਜਗ੍ਹਾ ਪਰਮੇਸ਼ੁਰ ਦੇਕੰਮ ਨੂੰ ਵੇਖਣ।
ਆਤਮਿਕਤਾ
ਆਤਮਿਕ ਕੇਂਦਰ ਜਿਵੇਂ ਕਿ ਕਲੀਸਿਯਾ ਇਮਰਾਤਾਂ, ਮਸਜ਼ਿਦਾਂ ਜਾਂ ਮੰਦਿਰਾਂ ਨੂੰ ਭਾਲੋ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਹਰੇਕ ਆਤਮਿਕ ਖੋਜ ਕਰਤਾ ਯਿਸੂ ਵਿੱਚਸ਼ਾਂਤੀ ਅਤੇ ਤਸੱਲੀ ਨੂੰ ਖੋਜੇ ਅਤੇ ਕਿਸੇ ਵੀ ਝੂਠੇ ਧਰਮ ਦੇ ਦੁਆਰਾ ਧਿਆਨ ਭੰਗ ਨਾ ਹੋਵੇ ਜਾਂ ਉਲਝਣ ਵਿੱਚ ਨਾ ਪਵੇ।
ਆਪਣੇ ਆਪ ਨੂੰ ਪੁੱਛੋ
- ਤੁਹਾਡੇ ਰੋਜ਼ਾਨਾ ਦੇ ਜੀਵਨ ਵਿੱਚ ਕਿਹੜੇ ਆਮ ਸਥਾਨ ਹਨ ਜਿੱਥੇ ਤੁਸੀਂ ਸੁਭਾਵਕ ਹੀ ਪ੍ਰਾਰਥਨਾ ਯਾਤਰਾ ਕਰ ਸਕਦੇ ਹੋ?
- ਨੇੜੇ ਦੇ ਕਿਹੜੇ ਸਥਾਨ ਹਨ ਜਿਹੜੇ “ਅਨ੍ਹੇਰੇ ਵਿੱਚ” ਹਨ ਜਿੱਥੇ ਤੁਸੀਂ ਪ੍ਰਾਰਥਨਾ ਯਾਤਰਾ ਕਰ ਸਕਦੇ ਅਤੇ ਤੁਹਾਡੀ ਪ੍ਰਾਰਥਨਾ ਤੋਂ ਉਹ ਲਾਭ ਪਾ ਸਕਦੇ ਹਨ?
ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!
- ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
- ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
- ਇੱਕ ਕੋਚ ਦੇ ਨਾਲ ਜੁੜੋ
- ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।
ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।