
ਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨਾ ਕਰਨਾ ਹੈ
This concept is called "ਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨਾ ਕਰਨਾ ਹੈ" in session 1 of the Zúme Trainingਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨਾ ਕਰਨਾ ਹੈ…ਸਾਰੇ ਦਿਨ, ਹਰ ਦਿਨ।
ਇਸ ਵੀਡਿਓ ਨੂੰ ਵੇਖੋ
ਸਾਹ ਅੰਦਰ ਲੈਣਾ
ਰਾਜ ਵਿੱਚ, ਜਦੋਂ ਅਸੀਂ ਪਰਮੇਸ਼ੁਰ ਤੋਂ ਸੁਣਦੇ ਹਾਂ ਤਾਂ ਅਸੀਂ ਸਾਹ ਅੰਦਰ ਲੈਂਦੇ ਹਾਂ:
- ਉਸ ਦਾ ਵਚਨ – ਬਾਈਬਲ
- ਪ੍ਰਾਰਥਨਾ – ਉਸ ਨਾਲ ਸਾਡੀ ਗੱਲਬਾਤ
- ਉਸ ਦਾ ਸਰੀਰ – ਕਲੀਸਿਯਾ, ਹੋਰ ਯਿਸੂ ਦੇ ਚੇਲੇ
- ਉਸ ਦੇ ਕੰਮ – ਘਟਨਾਵਾਂ, ਅਨੁਭਵ ਅਤੇ ਕਈ ਵਾਰ ਸਤਾਅ ਅਤੇ ਦੁੱਖ ਜਿੰਨਾਂ ਵਿੱਚੋਂ ਉਹ ਆਪਣੇ ਬੱਚਿਆਂ ਨੂੰ ਲੰਘਣ ਦੀ ਇਜਾਜ਼ਤ ਦਿੰਦਾ ਹੈ।
ਯਿਸੂ ਦੇ ਹਰੇਕ ਚੇਲੇ ਲਈ ਚੰਗੀ ਖਬਰ ਇਹ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਦੇ ਅਸੀਂ ਸਾਹ ਅੰਦਰ ਲੈਂਦੇ ਹਾਂ ਅਤੇ ਅਸੀਂ ਤਦ ਸਾਹ ਬਾਹਰ ਛੱਡਦੇ ਜਦੋਂ ਅਸੀਂ ਜੋ ਸੁਣਿਆ ਹੁੰਦਾ ਉਸ ਦਾ ਆਗਿਆ ਪਾਲਨਕਰਦੇ ਅਤੇ ਹੋਰਨਾਂ ਦੇ ਨਾਲ ਜੋ ਸੁਣਿਆ ਉਸ ਨੂੰ ਵੰਡਦੇ-ਪਰਮੇਸ਼ੁਰ ਫਿਰ ਹੋਰ ਵੀ ਜ਼ਿਆਦਾ ਸਪਸ਼ਟਤਾ ਨਾਲ ਗੱਲ ਕਰੇਗਾ।
ਬਾਹਰ ਸਾਹ ਛੱਡੋ
ਰਾਜ ਵਿੱਚ ਜਦੋਂ ਅਸੀਂ ਪਰਮੇਸ਼ੁਰ ਤੋਂ ਸੁਣੇ ਅਨੁਸਾਰ ਕੰਮ ਕਰਦੇ ਹਾਂ ਤਾਂ ਅਸੀਂ ਬਾਹਰ ਸਾਹ ਛੱਡਦੇ ਹਾਂ। ਜਦੋਂ ਅਸੀਂ ਆਗਿਆ ਪਾਲਨ ਕਰਦੇ ਹਾਂ ਤਾਂ ਅਸੀਂ ਬਾਹਰ ਸਾਹ ਛੱਡਦੇ ਹਾਂ।
ਕਈ ਵਾਰ ਆਗਿਆ ਮੰਨਣ ਦੇ ਲਈ ਸਾਹ ਬਾਹਰ ਛੱਡਣ ਦਾ ਅਰਥ ਸਾਡੇ ਵਿਚਾਰਾਂ ਨੂੰ ਬਦਲਣਾ, ਸਾਡੇ ਸ਼ਬਦਾਂ ਜਾਂ ਕੰਮਾਂ ਨੂੰ ਯਿਸੂ ਅਤੇ ਉਸ ਦੀ ਇੱਛਾ ਦੇ ਨਾਲ ਮੇਲ ਵਿੱਚ ਲਿਆਉਣਾ ਹੁੰਦਾ ਹੈ। ਕਈ ਵਾਰ ਸਾਹ ਛੱਡਣਦਾ ਅਰਥ ਜੋ ਯਿਸੂ ਨੇ ਸਾਡੇ ਨਾਲ ਵੰਡਿਆਂ ਉਸ ਨੂੰ ਵੰਡਣਾ ਹੁੰਦਾ ਹੈ-ਜੋ ਉਸ ਨੇ ਸਾਨੂੰ ਦਿੱਤਾ ਹੈ ਉਸ ਨੂੰ ਦੇਣਾ ਹੁੰਦਾ ਹੈ ਤਾਂ ਕਿ ਜਿਵੇਂ ਪਰਮੇਸ਼ੁਰ ਨੇ ਸਾਨੂੰ ਬਰਕਤ ਦਿੱਤੀ ਹੈ ਦੂਜੇ ਵੀ ਬਰਕਤ ਨੂੰ ਪਾ ਸਕਣ।
ਯਿਸੂ ਦੇ ਇੱਕ ਚੇਲੇ ਲਈ ਸਾਹ ਅੰਦਰ ਲੈਣਾ ਅਤੇ ਸਾਹ ਬਾਹਰ ਛੱਡਣਾ ਗੰਭੀਰ ਹੁੰਦਾ ਹੈ। ਇਹੋ ਸਾਡਾ ਜੀਵਨ ਹੈ।
ਆਪਣੇ ਆਪ ਨੂੰ ਪੁੱਛੋ
- ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਨਾ ਅਤੇ ਪਛਾਣਨਾ ਸਿੱਖਣਾ ਕਿਉਂ ਮਹੱਤਵਪੂਰਣ ਹੈ?
- ਕੀ ਪ੍ਰਭੂ ਨੂੰ ਸੁਣਨਾ ਅਤੇ ਜਵਾਬ ਦੇਣਾ ਸੱਚਮੁੱਚ ਸਾਹ ਲੈਣ ਦੇ ਵਾਂਙ ਹੈ? ਕਿਉਂ ਜਾਂ ਕਿਉਂ ਨਹੀਂ?
ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!
- ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
- ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
- ਇੱਕ ਕੋਚ ਦੇ ਨਾਲ ਜੁੜੋ
- ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।
ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।