ਗੁਣਾਤਮਕ ਵਾਧੇ ਦੀ ਗਤੀ ਜ਼ਰੂਰੀ ਹੈ
ਗਤੀ ਜ਼ਰੂਰੀ ਹੈ ਕਿਉਂਕਿ ਸਾਡਾ ਸਦੀਪਕਾਲ ਇਸ ਛੋਟੇ “ਜੀਵਨ” ਕਹਾਏ ਜਾਂਦੇ ਸਮੇਂ ਵਿੱਚ ਨਿਰਧਾਰਿਤ ਕੀਤਾ ਜਾਂਦਾ ਹੈ।
ਪਰਮੇਸ਼ੁਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਸਾਡੇ ਨਾਲ ਧੀਰਜ ਰੱਖਦਾ ਹੈ – ਉਹ ਨਹੀਂ ਚਾਹੁੰਦਾ ਕਿ ਕੋਈ ਨਾਸ਼ ਹੋਵੇ, ਪਰ ਹਰੇਕ ਮੁੜੇ ਅਤੇ ਉਸ ਦੇ ਪਿੱਛੇ ਚੱਲੇ। ਪਰਮੇਸ਼ੁਰ ਸਾਨੂੰ ਜ਼ਿਆਦਾ ਸਮਾਂ ਦਿੰਦਾ ਹੈ ਕਿਉਂਕਿਉਹ ਜਾਣਦਾ ਹੈ ਕਿ ਸਾਡੇ ਕੋਲ ਜੋ ਉਸ ਨੇ ਸਾਨੂੰ ਕਰਨ ਲਈ ਸੱਦਿਆ ਹੈ ਅਤੇ ਜਿੰਨਾ ਤੱਕ ਪਹੁੰਚਣ ਲਈ ਉਸ ਨੇ ਸਾਨੂੰ ਸੱਦਿਆ ਉਨ੍ਹਾਂ ਤੱਕ ਪਹੁੰਚਣ ਲਈ ਥੋੜਾ ਸਮਾਂ ਹੈ।
ਜ਼ਿਆਦਾ ਨਜ਼ਦੀਕੀ ਨਾਲ ਯਿਸੂ ਦੇ ਪਿੱਛੇ ਚੱਲਣ ਲਈ, ਸਾਨੂੰ ਹੋਰ ਜ਼ਿਆਦਾ ਤੇਜੀ ਨਾਲ ਉਸ ਦੇ ਲੋਕਾਂ ਦਾ ਅਨੁਸਰਣ ਕਰਨਾ ਹੋਵੇਗਾ। ਅਸੀਂ ਆਪਣੇ ਸਮੇਂ ਅਨੁਸਾਰ ਨਹੀਂ ਕਰ ਸਕਦੇ ਹਾਂ। ਸਾਨੂੰ ਆਪਣੀ ਗਤੀਵਧਾਉਣੀ ਹੋਵੇਗੀ।
ਇਸ ਵੀਡਿਓ ਨੂੰ ਵੇਖੋ
ਭਾਵੇਂ ਕਿ ਕਲੀਸਿਯਾ ਆਕਾਰ ਵਿੱਚ ਵੱਡੀ ਹੈ ਅਤੇ ਸੰਸਾਰ ਦੀ ਜੰਨਸੰਖਿਆ ਨਾਲੋਂ ਕਿਤੇ ਜ਼ਿਆਦਾ ਹੁਣ ਵੱਡੇ ਅਨੁਪਾਤ ਵਿੱਚ ਹੈ, ਅਸੀਂ ਅਜੇ ਵੀ ਜੰਨਸੰਖਿਆ ਦੇ ਵਾਧੇ ਦੀ ਦਰ ਨਾਲ ਮੇਲ ਕਰਨ ਤੋਂ ਪਿੱਛੇ ਰਹਿ ਰਹੇ ਹਾਂ। ਇਸ ਦਾ ਅਰਥ ਹੈ ਕਿ ਇੱਥੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੁਆਚੇ ਹੋਏ ਲੋਕ ਜੀਉਂਦੇ ਹਨ। ਇਹ ਦਰ ਸਵੀਕਾਰ ਯੋਗ ਨਹੀਂ ਹੈ।
ਇਸੇ ਕਰਕੇ ਹੀ ਅਜਿਹੇ ਚੇਲੇ ਬਣਾਉਣਾ ਜਿਹੜੇ ਗੁਣਾਤਮਕ ਵਾਧਾ ਕਰਦੇ ਹਨ ਬਹੁਤ ਮਹੱਤਵਪੂਰਣ ਹੈ। ਚੇਲਿਆਂ ਦਾ ਪ੍ਰਤੀਸ਼ਤ ਜੋ ਅਸਲ ਵਿੱਚ ਇੱਕ ਨਿਯਮਿਤ ਆਧਾਰ ਤੇ ਗੁਣਾਤਮਕ ਵਾਧਾ ਕਰਦੇ ਹਨ ਬੇਹੱਦਮਹੱਤਵਪੂਰਣ ਹੈ।
ਇਸ ਦੇ ਦ੍ਰਿਸ਼ਟਾਂਤ ਲਈ, ਆਓ ਅਸੀਂ ਇੱਕ ਦਸ ਸਾਲਾਂ ਦੇ ਸਮੇਂ ਦੀ ਉਦਾਹਰਣ ਨੂੰ ਵੇਖੀਏ। ਮੰਨ ਲਓ ਕਿ ਤੁਸੀਂ ਇੱਕ ਚੇਲੇ ਨਾਲ ਸ਼ੁਰੂ ਕਰਦੇ ਹੋ ਜਿਹੜਾ ਹਰੇਕ 18 ਮਹੀਨਿਆਂ ਬਾਅਦ ਇੱਕ ਨਵੇਂ ਚੇਲੇ ਦਾ ਪੁਨਰਉਤਪਾਦਨ ਕਰਦਾ ਹੈ। ਨਵੇਂ ਚੇਲੇ ਵੀ ਅੱਗੇ ਉਹੀ ਕਰਦੇ ਹਨ। ਦਸ ਸਾਲਾਂ ਵਿੱਚ, ਤੁਹਾਡੇ ਕੋਲ 64 ਚੇਲੇ ਹੋਣਗੇ। ਪਰ ਇਸ ਦੀ ਬਜਾਏ, ਜੇਕਰ ਇੱਕ ਚੇਲਾ ਅਤੇ ਨਵੇਂ ਚੇਲੇ ਹਰੇਕ 4 ਮਹੀਨਿਆਂ ਤੋਂ ਬਾਅਦ ਉਤਪਾਦਨਕਰਦੇ ਹਨ, ਤਦ ਦਸ ਸਾਲਾਂ ਵਿੱਚ ਤੁਹਾਡੇ ਕੋਲ ਇੱਕ ਅਰਬ ਚੇਲੇ ਹੋਣਗੇ।
ਦੂਜੇ ਸ਼ਬਦਾਂ ਵਿੱਚ, ਦਸ ਸਾਲਾਂ ਦੇ ਇੱਕ ਸਮੇਂ ਵਿੱਚ, ਪੁਨਰ ਉਤਪਾਦਨ ਦੀ ਦਰ ਨੂੰ 18 ਮਹੀਨਿਆਂ ਤੋਂ 4 ਮਹੀਨਿਆਂ ਵਿੱਚ ਬਦਲਣਾ ਦਾ ਅਰਥ ਇਹ ਨਹੀਂ ਹੈ ਕਿ ਨਤੀਜਾ ਸਾਢੇ ਚਾਰ ਗੁਣਾਂ ਤੇਜ ਹੋ ਜਾਂਦਾ ਹੈ। ਇਹ1.5 ਕਰੋੜ ਗੁਣਾ ਤੋਂ ਜ਼ਿਆਦਾ ਤੇਜ ਹੁੰਦਾ ਹੈ।
ਇਹ ਇਸ ਸਚਿਆਈ ਦੇ ਕਾਰਨ ਸੰਭਵ ਹੈ ਕਿ ਪਹਿਲੀ ਗੱਲ ਜੋ ਇੱਕ ਨਵੇਂ ਚੇਲੇ ਨੂੰ ਕਰਨੀ ਚਾਹੀਦੀ ਹੈ ਉਹ ਜੋ ਉਹ ਸਿੱਖ ਰਿਹਾ ਹੈ ਉਹ ਹੋਰਨਾਂ ਨਾਲ ਵੰਡਣਾ ਹੈ। ਇਸ ਦਾ ਅਰਥ ਹੈ ਕਿ ਜਿਵੇਂ ਉਹ ਵਿਸ਼ਵਾਸ ਵਿੱਚਆਉਂਦੇ ਹਨ ਉਹ ਮਸੀਹ ਵਿੱਚ ਕਿਸੇ ਹੋਰ ਨੂੰ ਲਿਆਉਣ ਵਿੱਚ ਅਗਵਾਈ ਕਰ ਸਕਦੇ ਹਨ।
ਇਹ ਨਮੂਨਾ ਸਾਰੇ ਸਿੱਧ ਹੋਣ ਦੀ ਪ੍ਰੀਕਿਰਿਆ ਦੌਰਾਨ ਜਾਰੀ ਰਹਿੰਦਾ ਹੈ ਜੇਕਰ ਚੇਲੇ ਜੋ ਉਨ੍ਹਾਂ ਨੇ ਸਿੱਖਿਆ ਦਾ ਆਗਿਆ ਪਾਲਨ ਕਰਨ ਅਤੇ ਵੰਡਣ ਦੀ ਦੋਹਰੀ ਜਵਾਬਦੇਹੀ ਦੇ ਨਮੂਨੇ ਵਿੱਚ ਬਣੇ ਰਹਿੰਦੇ ਹਨ।
ਆਪਣੇ ਆਪ ਨੂੰ ਪੁੱਛੋ
- ਗਤੀ ਕਿਉਂ ਮਹੱਤਵਪੂਰਣ ਹੈ?
- ਕਿਉਂ ਤੁਹਾਨੂੰ ਗਤੀ ਲਈ ਪਰਮੇਸ਼ੁਰ ਦੀ ਪ੍ਰਾਥਮਿਕਤਾ ਨਾਲ ਮੇਲ ਵਿੱਚ ਆਪਣੀ ਸੋਚ, ਆਪਣੇ ਕੰਮਾਂ, ਆਪਣੀਆਂ ਕਿਰਿਆਵਾਂ, ਜਾਂ ਆਪਣੇ ਰਵੱਈਏ ਵਿੱਚ ਬਦਲਾਅ ਦੀ ਲੋੜ ਹੁੰਦੀ ਹੈ।
- ਇਸ ਹਫ਼ਤੇ ਕਿਹੜੀ ਇੱਕ ਗੱਲ ਕਰਨਾ ਤੁਸੀਂ ਅਰੰਭ ਕਰ ਸਕਦੇ ਜੋ ਕਿ ਇੱਕ ਫ਼ਰਕ ਨੂੰ ਬਣਾਵੇਗੀ?
ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!
- ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
- ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
- ਇੱਕ ਕੋਚ ਦੇ ਨਾਲ ਜੁੜੋ
- ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।
ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।