ਜ਼ੁਮੇਸਿਖਲਾਈਵਿੱਚ ਤੁਹਾਡਾ ਸੁਆਗਤ ਹੈ | ਅਸੀਂ ਇਸ ਸੇਸ਼ਨ ਵਿੱਚ ਪਰਮੇਸ਼ਰ ਤੋਂ ਸੁਣਨ ਤੇ ਓਸ ਸੁਣੇ ਨੂੰ ਮੰਨਣ ਬਾਰੇ ਗੱਲ ਕਰਾਂਗੇ |
ਸਵਾਸ ਲੇਣਾ ਜੀਵਨ ਹੈ | ਅਸੀਂ ਸਵਾਸ ਅੰਦਰ ਲੇਂਦੇ ਹਾਂ | ਅਸੀਂ ਸਵਾਸ ਬਾਹਰ ਛੱਡਦੇ ਹਾਂ ਜੀਵਨ |
ਸਵਾਸ ਲੇਣਾ ਪਰਮੇਸ਼ਰ ਦੇ ਰਾਜ ਵਿੱਚ ਓਨਾਂ ਹੀਮਹੱਤਵਪੂਰਣ ਹੈ | ਅਸਲ ਵਿੱਚ ਪਰਮੇਸ਼ਰ ਆਪਣੀ ਆਤਮਾ ਨੂੰ ‘ਸਵਾਸ’ ਕਹਿੰਦੇ ਹਨ |
ਪਰਮੇਸ਼ਰ ਰਾਜ ਵਿੱਚ , ਜਦੋਂ ਅਸੀਂ ਪਰਮੇਸ਼ਰ ਦੀ ਗੱਲ ਸੁਣਦੇ ਹਾਂ, ਤਾਂ ਸਵਾਸ ਅੰਦਰ ਲੈਦੇ ਹਾਂ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਨਾਂ ਦੇ ਵਚਨ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ – ਬਾਈਬਲ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ – ਓਨਾਂ ਦੇ ਨਾਲ ਸਾਡੀ ਗੱਲਬਾਤ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਹਨਾਂ ਦੀ ਦੇਹ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ – ਚਰਚ, ਯਿਸੂ ਦੇ ਹੋਰ ਚੇਲੇ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਨਾਂ ਦੇ ਕੰਮਾਂ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ – ਘਟਨਾਵਾਂ, ਤ੍ਜੁਰਬਾ, ਅੱਤੇ ਪੀੜ ਤੇ ਕਸ਼ਟ ਜਿਨਾਂ ਤੋਂ ਓਹ ਆਪਣੇ ਬਚਿਆਂ ਨੂੰ ਗੁਜਰਣ ਦਿੰਦੇ ਹਨ |
ਪਰਮੇਸ਼ਰ ਦੇ ਰਾਜ ਵਿੱਚ ਅਸੀਂ ਸਵਾਸ ਬਾਹਰ ਛੱਡਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੀਗੱਲ ਤੇ ਕੰਮ ਕਰਦੇ ਹਾਂ | ਅਸੀਂਸਵਾਸਬਾਹਰਛੱਡਦੇ ਹਾਂ ਜਦੋਂ ਅਸੀਂ ਆਗਿਆ ਮੰਨਦੇ ਹਾਂ |
ਕਦੇ – ਕਦੇ ਆਗਿਆ ਮੰਨਣ ਦੇ ਲਈ ਸਵਾਸ ਬਾਹਰ ਛੱਡਣ ਦਾ ਅਰਥ ਹੈ ਆਪਣੇ ਵਿਚਾਰਾਂ, ਆਪਣੇ ਲਫ਼ਜ਼ਾਂ ਜਾਂ ਆਪਣੇ ਕੰਮਾਂ ਨੂੰ ਬਦਲਣਾ, ਓਨਾਂ ਨੂੰ ਯਿਸੂ ਅਤੇ ਓਨਾਂ ਦੀ ਇਛਿਆ ਦੇ ਨਾਲ ਮੇਲ ਵਿੱਚ ਲਿਆਣ ਦੇ ਲਈ |
ਕਦੇ-ਕਦੇ ਆਗਿਆ ਮੰਨਣ ਦੇ ਲਈ ਸਵਾਸ ਬਾਹਰ ਛੱਡਣ ਦਾ ਅਰਥ ਹੈ ਉਸਨੂੰ ਵੰਡਣਾ ਜੋ ਯਿਸੂ ਨੇ ਸਾਡੇ ਨਾਲ ਵੰਡਿਆ ਹੈ – ਉਸਨੂੰ ਦੇਣਾ ਜੋ ਓਨਾਂ ਨੇ ਸਾਨੂੰ ਦਿੱਤਾ ਹੈ – ਤਾਂ ਜੋ ਦੂਜੇ ਵੀ ਅਸੀਸ ਪਾਣ, ਜਿਵੇਂ ਕਿ ਪਰਮੇਸ਼ਰ ਸਾਨੂੰ ਅਸੀਸ ਦਿੰਦੇ ਹਨ |
ਯਿਸੂ ਦੇ ਇਕ ਚੇਲੇ ਦੇ ਲਈ – ਇਸ ਸਵਾਸ ਦਾ ਅੰਦਰ ਲੇਣਾ ਅਤੇ ਬਾਹਰ ਛੱਡਣਾ ਮਹੱਤਵਪੂਰਣ ਹੈ | ਇਹ ਸਾਡਾ ਜੀਵਨ ਹੈ | ਯਿਸੂ ਨੇ ਕਿਹਾ – ਪੁੱਤਰ ਆਪਣੇ ਆਪ ਤੋਂ ਕੁਝ ਨਹੀ ਕਰ ਸਕਦਾ | ਜੋ ਓਹ ਪਿਤਾ ਨੂੰ ਕਰਦੇ ਹੋਏ ਦੇਖਦਾ ਹੈ, ਓਹੀ ਕਰਦਾ ਹੈ | ਜੋ ਕੁਝ ਪਿਤਾ ਕਰਦਾ ਹੈ ਓਹੀ ਪੁੱਤਰ ਵੀ ਕਰਦਾ ਹੈ |
ਯਿਸੂ ਨੇ ਕਿਹਾ ਮੈ ਆਪਣੇ ਅਧਿਕਾਰਾਂ ਦੀ ਗੱਲ ਨਹੀ ਕਰਦਾ | ਪਿਤਾ ਜਿਸਨੇ ਮੈਨੂੰ ਭੇਜਿਆ ਹੈ, ਉਸਨੇ ਮੈਨੂੰ ਆਗਿਆ ਦਿੱਤੀ ਹੈ ਕਿ ਕੀ ਕਹਿਣਾ ਹੈ ਅਤੇ ਕਿਵੇਂ ਕਹਿਣਾ ਹੈ |
ਯਿਸੂ ਨੇ ਕਿਹਾ ਕਿ ਜੋ ਸ਼ਬਦ ਓਨਾਂ ਨੇ ਕਹੇ ਅਤੇ ਹਰ ਕਾਰਜ ਜੋ ਓਨਾਂ ਨੇ ਕੀਤਾ , ਓਹ ਪਰਮੇਸ਼ਰ ਤੋਂ ਸੁਣਨ ਅਤੇ ਓਨਾਂ ਦੀ ਆਗਿਆ ਮੰਨਣ ਤੇ ਅਧਾਰਿਤ ਹੈ |
ਸਵਾਸ ਅੰਦਰ ਲੇਣਾ – ਪਰਮੇਸ਼ਰ ਦੀ ਗੱਲ ਸੁਣਨਾ | ਸਵਾਸ ਬਾਹਰ ਛੱਡਣਾ – ਸੁਣੇ ਨੂੰ ਮੰਨੋ, ਤੇਉਸਨੂੰ ਦੂਜਿਆਂ ਨਾਲ ਵੰਡੋ |
ਯਿਸੂ ਨੇ ਕਿਹਾ ਕਿ ਓਨਾਂ ਦੇ ਚੇਲੇ ਵੀ ਪਰਮੇਸ਼ਰ ਦੀ ਗੱਲ ਸੁਣਨਗੇ, ਓਨਾਂ ਦੇ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਓਨਾਂਦਾ ਸਵਾਸ – ਜੋ ਓਨਾਂ ਦੇ ਹਰ ਚੇਲੇ ਨੂੰ ਦਿੱਤਾ ਜਾਵੇਗਾ |
ਯਿਸੂ ਨੇ ਕਿਹਾ – ਸਹਾਇਕ, ਪਵਿੱਤਰ ਆਤਮਾ ਜਿਸਨੂੰ ਪਵਿੱਤਰ ਆਤਮਾ ਮੇਰੇ ਨਾਮ ਵਿੱਚ ਭੇਜਣਗੇ, ਓਹ ਤੁਹਾਨੂੰਸਾਰੀਆਂਚੀਜ਼ਾਂ ਸਿਖਾਵੇਗਾ ਅਤੇ ਮੇਰੀ ਹਰ ਗੱਲਯਾਦ ਕਰਾਵੇਗਾ |
ਸਵਾਸ ਅੰਦਰ ਲੇਣਾ – ਪਰਮੇਸ਼ਰ ਦੀ ਗੱਲ ਸੁਣਨਾਂ | ਸਵਾਸ ਬਾਹਰ ਛੱਡਣਾ – ਸੁਣੇ ਹੋਏ ਨੂੰ ਮੰਨਣਾ ਅਤੇ ਦੂਜਿਆਂ ਦੇ ਨਾਲ ਇਸਨੂੰ ਵੰਡਣਾ |
ਯਿਸੂ ਸਾਨੂੰ ਵਿਖਾ ਰਹੇ ਹਨ ਕਿ ਕਿਵੇਂ ਜੀਂਦੇ ਹਨ |
ਤਾਂਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਕਿਵੇਂ ਸੁਣਦੇ ਹਾਂ ? ਅਸੀਂ ਕਿਵੇਂ ਜਾਣਾਗੇ ਕਿ ਆਗਿਆ ਕਿਵੇਂ ਮੰਨਣੀ ਹੈ ?
ਯਿਸੂ ਨੇ ਆਪਣੇ ਆਪ ਨੂੰ‘ਚੰਗਾ ਗਡਰਿਆ ‘ ਕਿਹਾ ਹੈ | ਯਿਸੂਨੇ ਆਪਣੇ ਚੇਲਿਆਂ ਨੂੰ ਓਨਾਂ ਦੀ ‘ਭੇਡ’ ਕਿਹਾ ਹੈ | ਯਿਸੂ ਨੇ ਕਿਹਾ – ਮੇਰੀ ਭੇਡ ਮੇਰੀ ਆਵਾਜ਼ ਸੁਣਦੀ ਹੈ ਅਤੇ ਮੈ ਓਨਾਂ ਨੂੰ ਜਾਣਦਾ ਹਾਂ ਅਤੇ ਓਹ ਮੇਰੇ ਪਿਛੇ ਚਲਦਿਆਂ ਹਨ | ਯਿਸੂ ਨੇ ਕਿਹਾ – ਜੋ ਕੋਈ ਪਰਮੇਸ਼ਰ ਦਾ ਹੈ ਓਹ ਪਰਮੇਸ਼ਰ ਦੀ ਗੱਲ ਸੁਣਦਾ ਹੈ .ਤੁਸੀਂ ਨਹੀ ਸੁਣਦੇ ਕਿਓੰਕੀ ਤੁਸੀਂ ਪਰਮੇਸ਼ਰ ਦੇ ਨਹੀ ਹੋ |
ਯਿਸੂ ਦੇ ਚੇਲਿਆਂ ਦੇ ਰੂਪ ਵਿੱਚ ਸਾਨੂੰ ਓਨਾਂ ਦੀ ਆਵਾਜ਼ ਸੁਣਨ ਦੇ ਲਈ ਵਚਨਬਧ ਹੋਣਾ ਚਾਹਿਦਾ ਹੈ |
ਹਰਅਵਾਜ਼, ਹਰ ਵਿਚਾਰ, ਹਰ ਸੋਚ, ਭਾਵਨਾ ਜਾਂ ਪਰਭਾ ਪਰਮੇਸ਼ਰ ਦੀ ਅਵਾਜ਼ ਨਹੀ ਹੈ | ਕਦੇ –ਕਦੇ ਇਹ ਦੁਸ਼ਮਨ ਦੀ ਅਵਾਜ਼ ਹੁੰਦੀ ਹੈ | ਯਿਸੂ ਨੇ ਕਿਹਾ ਸਾਡਾ ਦੁਸ਼ਮਨ ਝੂਠਾ ਹੈ ਅਤੇ ਝੂਠ ਦਾ ਪਿਓ ਹੈ | ਯਿਸੂ ਨੇ ਕਿਹਾ ਸਾਡਾ ਦੁਸ਼ਮਨ ਚੋਰੀ ਕਰਨ, ਘਾਤ ਕਰਨ ਤੇ ਬਰਬਾਦ ਕਰਨ ਲਈ ਆਂਦਾ ਹੈ |
ਪਰ ਪਰਮੇਸ਼ਰ ਕਹਿੰਦੇ ਹਨ ਕਿ ਅਸੀਂ ਓਨਾਂ ਦੀ ਅਵਾਜ਼ ਸੁਣਾਗੇ ਤੇ ਸਾਨੂੰ ਪਤਾ ਹੋਵੇਗਾ ਜਦ ਓਹ ਸਾਡੇ ਨਾਲ ਗੱਲ ਕਰਦੇ ਹਨ | ਅਭਿਆਸ ਅਤੇ ਪ੍ਰਾਰਥਨਾ ਦੇ ਜ਼ਰੀਏ, ਅਸੀਂ ਪਰਮੇਸ਼ਰ ਦੀ ਅਵਾਜ਼ ਨੂੰਬਿਹਤਰ ਜਾਣ ਸਕਦੇ ਹਾਂ | ਅਸੀਂ ਇਹ ਜਾਣਨਾਸਿਖ ਸਕਦੇ ਹਾਂ ਕਿ ਜੋ ਅਸੀਂ ਸੁਣਦੇ ਹਾਂ ਓਹ ਪਰਮੇਸ਼ਰ ਦੀ ਅਵਾਜ਼ ਹੈ ਜਾਂ ਕੋਈ ਦੂਜੀ ਅਵਾਜ਼ ਹੈ |
ਜੋ ਅਸੀਂ ਸੁਣਦੇ ਹਾਂ ਉਸਨੂੰ ਪਰਖਣ ਦੇ ਕੁਝ ਤਰੀਕ਼ੇ ਹਨ :
ਯਿਸੂ ਦੇ ਹਰ ਚੇਲੇ ਲਈ ਚੰਗੀਖ਼ਬਰ ਇਹ ਹੈ ਕਿ ਜਦੋਂ ਅਸੀਂ ਸਵਾਸ ਅੰਦਰ ਲੇਂਦੇ ਹਾਂ ਅਤੇ ਪਰਮੇਸ਼ਰ ਤੋਂ ਸੁਣਦੇ ਹਾਂ ਅਤੇ ਜਦੋਂ ਅਸੀਂ ਸਵਾਸ ਬਾਹਰ ਛੱਡਦੇ ਹਾਂ ਅਤੇ ਜੋ ਅਸੀਂ ਸੁਣਦੇ ਹਾਂ ਓਸਦੀ ਆਗਿਆ ਮੰਨਦੇ ਹਾਂ ਅਤੇ ਦੂਜਿਆਂ ਨੂੰ ਦਸਦੇ ਹਾਂ – ਤਾਂ ਪਰਮੇਸ਼ਰ ਹੋਰ ਵੀ ਸਪਸ਼ਟ ਰੂਪਨਾਲ ਗੱਲ ਕਰਨਗੇ |
ਓਨਾਂ ਦੀ ਸਵਾਸ ਸਾਡੇ ਤੋਂ ਵੀ ਵੱਧ ਨਿਕਲੇਗੀ |
ਓਦੋਂ ਅਸੀਂ ਹੋਰ ਸਪਸ਼ਟ ਰੂਪ ਵਿੱਚ ਓਨਾ ਦੀ ਅਵਾਜ਼ ਸੁਣ ਸਕਾਂਗੇ | ਅਸੀਂ ਓਨਾਂ ਦੀ ਅਵਾਜ਼ ਨੂੰ ਪਛਾਣਾਗੇ ਨਾ ਕਿ ਦੂਜਿਆਂ ਦੀ | ਅਸੀਂ ਦੁਨਿਆਂ ਵਿੱਚ ਓਨਾਂ ਦੇ ਕੰਮ ਨੂੰ ਵੇਖਾਂਗੇ ਅਤੇ ਓਨਾਂ ਦੇ ਨਾਲ ਜੁੜ ਕੇ ਕੰਮ ਕਰ ਸਕਾਂਗੇ |
ਅਸੀਂ ਸਵਾਸ ਅੰਦਰ ਲੈਂਦੇ ਹਾਂ ਅਸੀਂ ਸਵਾਸ ਬਾਹਰ ਛੱਡਦੇ ਹਾਂ | ਜੀਵਨ |