ਚੇਲੇਪਣ ਵਿੱਚ ਬਤਖਾਂ ਦੀ ਉਦਾਹਰਣ – ਤੁਰੰਤ ਅਗਵਾਈ ਕਰਨਾ

ਚੇਲੇਪਣ ਵਿੱਚ ਬਤਖਾਂ ਦੀ ਉਦਾਹਰਣ – ਤੁਰੰਤ ਅਗਵਾਈ ਕਰਨਾ

This concept is called "ਚੇਲੇਪਣ ਵਿੱਚ ਬਤਖਾਂ ਦੀ ਉਦਾਹਰਣ – ਤੁਰੰਤ ਅਗਵਾਈ ਕਰਨਾ" in session 4 of the Zúme Training

ਕੀ ਤੁਸੀਂ ਜਾਣਦੇ ਹੋ ਕਿ ਬਤਖਾਂ ਦੀ ਉਦਾਹਰਣ ਦਾ ਚੇਲੇ ਬਣਾਉਣ ਨਾਲ ਕੀ ਸੰਬੰਧ ਹੈ? ਕੀ ਤੁਸੀਂ ਬਤਖਾਂ ਦੇ ਇੱਕ ਸਮੂਹ ਨੂੰ ਤੁਰਦੇ ਜਾਂਦੇ ਵੇਖਿਆ ਹੈ? ਬਤਖਾਂ ਅਸਲ ਵਿੱਚ ਚੇਲੇ ਬਣਾਉਣ ਵਿੱਚ ਇੱਕ ਮਹੱਤਪੂਰਣਸਿਧਾਂਤ ਦਾ ਦ੍ਰਿਸ਼ਟਾਂਤ ਦਿੰਦੀਆਂ ਹਨ ਜੇਕਰ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਨੂੰ ਵਧਦੇ ਅਤੇ ਦੂਰ ਤੱਕ ਭਰਪੂਰੀ ਵਿੱਚ ਵਧਦੇ ਵੇਖਣਾ ਚਾਹੁੰਦੇ ਹੋ, ਤਾਂ ਫਿਰ ਬਤਖਾਂ ਦੀ ਉਦਾਹਰਣ ਵਾਂਙ ਚੇਲੇ ਬਣਾਉਣ ਬਾਰੇ ਸੋਚੋ ਇੱਕੋਹੀ ਸਮੇਂ ਇੱਕ ਅਨੁਯਾਈ ਅਤੇ ਇੱਕ ਆਗੂ ਵੀ ਬਣੋ

ਇਸ ਵੀਡਿਓ ਨੂੰ ਵੇਖੋ

ਭਾਵੇਂ ਕਿ ਤੁਸੀਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਹੋਵੋ, ਇਹ ਸਦਾ ਇੱਕੋ ਜਿਹਾ ਹੀ ਦਿਖਦਾ ਹੈ ਇੱਕ ਮਾਤਾ ਬਤਖ ਅਗਵਾਈ ਕਰਦੀ ਹੈ ਅਤੇ ਉਸ ਦੇ ਬੱਚੇ ਬਤਖਾਂ ਉਸ ਦੇ ਪਿੱਛੇ ਚੱਲਦੇ ਹਨ – ਇੱਕ-ਇੱਕ ਕਰਕੇ – ਸਾਰੇ ਇੱਕ ਲਾਈਨ ਵਿੱਚ ਹੁੰਦੇ ਹਨ ਮਾਤਾ ਬਤਖ ਅਗਵਾਈ ਕਰਦੀ ਹੈ ਛੋਟੀਆਂ ਬਤਖਾਂ ਪਿੱਛੇ ਆਉਂਦੀਆਂ ਹਨ ਪਰ ਜੇਕਰ ਤੁਸੀਂ ਹੋਰ ਨੇੜਿਓਂ ਵੇਖੋਗੇ ਤਾਂ, ਤੁਸੀਂ ਵੇਖੋਗੇ ਕਿ ਕੁਝ ਹੋਰ ਵੀ ਹੋ ਰਿਹਾ ਹੈ

ਹਰ ਛੋਟੀ ਬਤਖ ਅਸਲ ਵਿੱਚ ਦੋ ਭੂਮਿਕਾਵਾਂ ਨੂੰ ਨਿਭਾ ਰਹੀ ਹੁੰਦੀ ਹੈ – ਇੱਕੋ ਹੀ ਸਮੇਂ ਵਿੱਚ:

1.  ਹਰੇਕ ਛੋਟੀ ਬਤਖ ਇੱਕ ਅਨੁਯਾਈ ਵੀ ਹੁੰਦੀ ਹੈ, ਕਿਉਂਕਿ ਇਹ ਮਾਤਾ ਬਤਖ ਦੇ ਪਿੱਛੇ ਚੱਲ ਰਹੀ ਹੈ ਜਾਂ ਕੋਈ ਹੋਰ ਬਤਖ ਜਿਹੜੀ ਉਸ ਦੇ ਅੱਗੇ ਚੱਲ ਰਹੀ ਹੈ

2. ਅਤੇ, ਠੀਕ ਉਸੇ ਸਮੇਂ ਹੀ, ਹਰੇਕ ਛੋਟੀ ਬਤਖ ਇੱਕ ਆਗੂ ਵੀ ਹੁੰਦੀ ਹੈ, ਕਿਉਂਕਿ ਇਹ ਛੋਟੀਆਂ ਬਤਖਾਂ (ਜਾਂ ਬਤਖ) ਦੀ ਅਗਵਾਈ ਵੀ ਕਰ ਰਹੀ ਹੁੰਦੀ ਜੋ ਇਸ ਦੇਪਿੱਛੇ ਚੱਲ ਰਹੀ ਹੈ।

ਇਸ ਤਰ੍ਹਾਂ ਇੱਕ ਛੋਟੀ ਬਤਖ ਇੱਕ ਅਨੁਯਾਈ ਹੈ ਜਾਂ ਇੱਕ ਆਗੂ? ਇਹ ਦੋਹੇਂ ਹੀ ਹੈ

ਅਤੇ ਇਸੇ ਕਰਕੇ ਹੀ ਬਤਖਾਂ ਜਿਹੜੀਆਂ “ਬਾਹਰ ਯਾਤਰਾ ਤੇ ਹੁੰਦੀਆਂ ਹਨ” ਦਾ ਚੇਲੇ ਬਣਾਉਣ ਨਾਲ ਸਭ ਕੁਝ ਸੰਬੰਧਤ ਹੁੰਦਾ ਹੈ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਦੂਰ ਤੱਕ ਵਧੇ – ਅਤੇ ਇਸ ਕਰਕੇਉਹ ਹਰੇਕ ਚੇਲੇ ਤੋਂ ਉਮੀਦ ਰੱਖਦਾ ਹੈ ਕਿ ਉਹ ਇੱਕ ਆਗੂ ਬਣੇ, ਹਰੇਕ ਵਿਸ਼ਵਾਸੀ ਇੱਕ ਵੰਡਣ ਵਾਲਾ ਹੋਵੇ, ਅਤੇ ਹਰੇਕ ਚੇਲਾ ਇੱਕ ਚੇਲਾ ਬਣਾਉਣ ਵਾਲਾ ਹੋਵੇ – ਇੱਕੋ ਸਮੇਂ ਨਾਲ-ਨਾਲ ਹੀ

ਇੱਕ ਫਾਹੀ ਜਿਸ ਵਿੱਚ ਅਸੀਂ, ਚੇਲੇ ਅਤੇ ਚੇਲਾ ਬਣਾਉਣ ਵਾਲੇ ਹੁੰਦੇ ਹੋਏ ਫਸ ਜਾਂਦੇ ਹਾਂ, ਇਹ ਝੂਠਾ ਵਿਸ਼ਵਾਸ ਹੈ ਕਿ ਸਾਨੂੰ ਸਭ ਕੁਝ ਜਾਣਨਾ ਹੈ ਜਾਂ ਘੱਟੋਂ-ਘੱਟ ਬਹੁਤ ਸਾਰੀਆਂ ਗੱਲਾਂ ਪਤਾ ਹੋਣਾ ਚਾਹੀਦੀਆਂ ਹਨ, ਇਸ ਤੋਂ ਪਹਿਲਾਂ ਕਿ ਅਸੀਂ ਕੁਝ ਦੱਸੀਏ ਪਰ ਚੇਲਾਪਣ ਇੰਝ ਕੰਮ ਨਹੀਂ ਕਰਦਾ ਹੈ

ਚੇਲੇ ਬਤਖਾਂ ਵਾਂਙ ਹੁੰਦੇ ਹਨ ਇੱਕ ਆਗੂ ਹੋਣ ਦੇ ਲਈ, ਉਨ੍ਹਾਂ ਨੂੰ ਸਭ ਕੁਝ ਜਾਣਨ ਦੀ ਲੋੜ ਨਹੀਂ ਹੈ ਉਨ੍ਹਾਂ ਨੂੰ ਸਿਰਫ ਇੱਕ ਕਦਮ ਅੱਗੇ ਹੋਣਾ ਹੈ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਵਫ਼ਾਦਾਰੀ ਵਿੱਚਵਧੇ – ਅਤੇ ਇਸ ਲਈ ਉਹ ਹਰ ਆਗੂ ਤੋਂ ਉਮੀਦ ਕਰਦਾ ਹੈ ਕਿ ਉਹ ਇੱਕ ਅਨੁਯਾਈ ਬਣੇ, ਹਰੇਕ ਵਿਸ਼ਵਾਸੀ ਦੇ ਇੱਕ ਵੰਡਣ ਵਾਲਾ ਹੋਵੇ, ਅਤੇ ਹਰੇਕ ਚੇਲਾ ਇੱਕ ਚੇਲੇ ਬਣਾਉਣ ਵਾਲਾ ਵੀ ਹੋਵੇ – ਠੀਕ ਇੱਕਹੀ ਸਮੇਂ ਦੋਹੇਂ

ਇੱਕ ਹੋਰ ਫਾਹੀ ਜਿਸ ਵਿੱਚ ਅਸੀਂ, ਚੇਲੇ ਅਤੇ ਚੇਲੇ ਬਣਾਉਣ ਵਾਲੇ ਹੋਣ ਵਜੋਂ ਫਸ ਜਾਂਦੇ ਹਾਂ, ਉਹ ਝੂਠਾ ਵਿਸ਼ਵਾਸ ਹੈ ਕਿ ਕੋਈ, ਕਿਸੇ ਜਗ੍ਹਾ ਤੇ ਸਭ ਕੁਝ ਜਾਣਦਾ ਹੈ ਅਤੇ ਜੇਕਰ ਅਸੀਂ ਉਨ੍ਹਾਂ ਨੂੰ ਲੱਭ ਲੈਂਦੇ ਅਤੇ ਉਨ੍ਹਾਂਦੇ ਪਿੱਛੇ ਚੱਲਦੇ ਹਾਂ, ਤਦ ਸਭ ਕੁਝ ਠੀਕ ਹੈ ਪਰ ਚੇਲਾਪਣ ਇਸ ਤਰ੍ਹਾਂ ਵੀ ਕੰਮ ਨਹੀਂ ਕਰਦਾ ਹੈ  ਪਰਮੇਸ਼ੁਰ ਦੇ ਰਾਜ ਵਿੱਚ, ਇੱਥੇ ਸਿਰਫ ਇੱਕ “ਮਾਤਾ ਬਤਖ” ਹੈ ਜਿਸ ਦੇ ਪਿੱਛੇ ਅਸੀਂ ਸਾਰੇ ਚੱਲਦੇ ਹਾਂ – ਅਤੇਉਹ ਯਿਸੂ ਮਸੀਹ ਹੈ

ਕੋਈ ਮਿਸ਼ਨਰੀ ਨਹੀਂ ਕੋਈ ਪਾਸਟਰ ਨਹੀਂ ਕੋਈ ਸੈਮੀਨਰੀ ਪ੍ਰੋਫੈਸਰ ਨਹੀਂ ਸਿਰਫ ਯਿਸੂ ਹੀ ਸਾਡੇ ਵਿਸ਼ਵਾਸ ਦਾ ਸੰਪੂਰਨ ਮਾਪ ਹੈ ਬਾਕੀ ਅਸੀਂ ਸਾਰੇ “ਪ੍ਰੀਕਿਰਿਆ” ਵਿੱਚ ਹਾਂ

ਇੱਥੇ ਸਦਾ ਹੀ ਜਿਨ੍ਹਾਂ ਅਸੀਂ ਪਿੱਛੇ ਚੱਲ ਸਕਦੇ ਤੋਂ ਕੋਈ ਜ਼ਿਆਦਾ ਯਿਸੂ ਦੇ ਨੇੜੇ ਹੋਵੇਗਾ ਅਤੇ ਇੱਥੇ ਸਦਾ ਹੀ ਜਿੱਥੋਂ ਤੱਕ ਅਸੀਂ ਅਗਵਾਈ ਕਰ ਸਕਦੇ ਤੋਂ ਅੱਗੇ ਕੋਈ ਹੋਊਗਾ ਪਰ ਸਾਡੀ ਸਥਿਤੀ ਭਾਵੇਂ ਜੋ ਮਰਜੀਹੋਵੇ, ਸਾਡੀਆਂ ਅੱਖੀਆਂ – ਅਤੇ ਸਾਡੇ ਦਿਲ – ਸਦਾ ਪੂਰੀ ਤਰ੍ਹਾਂ ਨਾਲ ਯਿਸੂ ਵੱਲ ਲੱਗੇ ਹੋਣੇ ਚਾਹੀਦੇ ਹਨ

ਬਾਈਬਲ ਵਿੱਚ, ਪੌਲੁਸ, ਜਿਸ ਨੇ ਜ਼ਿਆਦਾਤਰ ਨਵਾਂ ਨੇਮ ਲਿਖਿਆ ਅਤੇ ਬਹੁਤ ਸਾਰੀਆਂ ਅਰੰਭਕ ਕਲੀਸਿਯਾਵਾਂ ਦੀਆਂ ਸਥਾਪਨਾ ਕੀਤੀ, ਉਸ ਨੇ ਸਿਰਫ ਇਹ ਨਹੀਂ ਲਿਖਿਆ – “ਮੇਰੇ ਪਿੱਛੇ ਹੋ ਲਵੋ” ਉਸ ਨੇਲਿਖਿਆ, “ਮੇਰੇ ਪਿੱਛੇ ਹੋਵੋ, ਜਿਵੇਂ ਮੈਂ ਮਸੀਹ ਦੇ ਪਿੱਛੇ ਚੱਲਦਾ ਹਾਂ” ਪੌਲੁਸ ਜਾਣਦਾ ਸੀ ਕਿ ਬਤਖਾਂ ਹਰ ਜਗ੍ਹਾ ਕੀ ਜਾਣਦੀਆਂ ਹਨ ਅਤੇ ਕੀ ਹਰੇਕ ਚੇਲੇ ਨੂੰ ਵੀ, ਜਾਣਨਾ ਚਾਹੀਦਾ ਹੈ – ਪਰਮੇਸ਼ੁਰ ਦੇ ਰਾਜ ਵਿੱਚਹਰ ਆਗੂ ਇੱਕ ਚੇਲਾ ਹੁੰਦਾ ਹੈ – ਅਤੇ ਅਸੀਂ ਸਾਰੇ ਯਿਸੂ ਦੇ ਪਿੱਛੇ ਚੱਲਦੇ ਹਾਂ

ਬਾਈਬਲ ਵਿੱਚ, ਪੌਲੁਸ ਨੇ ਇਹ ਵੀ ਲਿਖਿਆ, “ਜੋ ਤੁਸੀਂ ਮੈਥੋਂ ਸੁਣਿਆ ਹੈ…ਉਹ ਵਫ਼ਾਦਾਰ ਮਨੁੱਖਾਂ ਨਾਲ ਵੰਡੋ, ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਦੇ ਯੋਗ ਹੋਣਗੇ

ਪੌਲੁਸ ਜਾਣਦਾ ਸੀ ਕਿ ਬਤਖਾਂ ਹਰ ਜਗ੍ਹਾ ਕੀ ਜਾਣਦੀਆਂ ਹਨ ਅਤੇ ਕੀ ਹਰੇਕ ਚੇਲੇ ਨੂੰ ਵੀ, ਜਾਣਨਾ ਚਾਹੀਦਾ ਹੈ ਪਰਮੇਸ਼ੁਰ ਦੇ ਰਾਜ ਵਿੱਚ ਹਰ ਆਗੂ ਇੱਕ ਚੇਲਾ ਹੁੰਦਾ ਹੈ – ਅਤੇ ਸਾਨੂੰ ਸਾਰਿਆਂ ਨੂੰ ਯਿਸੂ ਵਾਂਙਅਗਵਾਈ ਕਰਨੀ ਚਾਹੀਦੀ ਹੈ, ਸਾਡੇ ਜੀਵਨਾਂ ਨੂੰ ਦੂਜਿਆਂ ਲਈ ਦੇਣਾ ਚਾਹੀਦਾ ਹੈ

ਜੇਕਰ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਨੂੰ ਵਧਦੇ ਅਤੇ ਦੂਰ ਤੱਕ ਭਰਪੂਰੀ ਵਿੱਚ ਵਧਦੇ ਵੇਖਣਾ ਚਾਹੁੰਦੇ ਹੋ, ਤਾਂ ਫਿਰ ਬਤਖਾਂ ਦੀ ਉਦਾਹਰਣ ਵਾਂਙ ਚੇਲੇ ਬਣਾਉਣ ਬਾਰੇ ਸੋਚੋ ਇੱਕੋ ਹੀ ਸਮੇਂ ਇੱਕ ਅਨੁਯਾਈ ਅਤੇ ਇੱਕਆਗੂ ਵੀ ਬਣੋ

ਆਪਣੇ ਆਪ ਨੂੰ ਪੁੱਛੋ

    1.   ਚੇਲੇਪਣ ਦਾ ਕਿਹੜਾ ਖੇਤਰ ਹੈ (ਬਾਈਬਲ ਨੂੰ ਪੜਨਾ/ਸਮਝਣਾ, ਪ੍ਰਾਰਥਨਾ ਕਰਨਾ, ਪਰਮੇਸ਼ੁਰ ਦੀ ਕਹਾਣੀ ਵੰਡਣਾ, ਆਦਿ) ਜਿਸ ਬਾਰੇ ਤੁਸੀਂ ਹੋਰ ਜ਼ਿਆਦਾ ਸਿੱਖਣਾ ਚਾਹੁੰਦੇ ਹੋ? ਕੌਣ ਹੈ ਜਿਹੜਾ ਤੁਹਾਡੀ ਸਿੱਖਣ ਵਿੱਚ ਮਦਦ ਕਰ ਸਕਦਾ ਹੈ?
    2.   ਚੇਲੇਪਣ ਦਾ ਕਿਹੜਾ ਇੱਕ ਖੇਤਰ ਹੈ ਜਿਹੜਾ ਤੁਸੀਂ ਸੋਚਦੇ ਹੋ ਕਿ ਤੁਸੀਂ ਦੂਜਿਆਂ ਨਾਲ ਵੰਡ ਸਕਦੇ ਹੋ? ਤੁਸੀਂ ਕਿਸੇ ਦੇ ਨਾਲ ਵੰਡ ਸਕਦੇ ਹੋ?

ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!

  • ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
  • ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
  • ਇੱਕ ਕੋਚ ਦੇ ਨਾਲ ਜੁੜੋ
  • ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!

ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।

ਪੂਰੀ ਸਿਖਲਾਈ ਨੂੰ ਵੇਖੋ


ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।

ਜ਼ੁਮੇ ਦਰਸ਼ਣ ਦੇ ਬਾਰੇ ਹੋਰ ਜ਼ਿਆਦਾ ਸਿੱਖੋ

Loading...

ਭਾਸ਼ਾ


English English
العربية Arabic
العربية - الأردن Arabic (JO)
Sign Language American Sign Language
भोजपुरी Bhojpuri
বাংলা Bengali (India)
Bosanski Bosnian
粵語 (繁體) Cantonese (Traditional)
Hrvatski Croatian
فارسی Farsi/Persian
Français French
Deutsch German
ગુજરાતી Gujarati
Hausa Hausa
हिंदी Hindi
Bahasa Indonesia Indonesian
Italiano Italian
ಕನ್ನಡ Kannada
한국어 Korean
کوردی Kurdish
ພາສາລາວ Lao
𑒧𑒻𑒟𑒱𑒪𑒲 Maithili
國語(繁體) Mandarin (Traditional)
国语(简体) Mandarin (Simplified)
मराठी Marathi
മലയാളം Malayalam
नेपाली Nepali
ଓଡ଼ିଆ Oriya
Apagibete Panjabi
Português Portuguese
русский Russian
Română Romanian
Slovenščina Slovenian
Español Spanish
Soomaaliga Somali
Kiswahili Swahili
தமிழ் Tamil
తెలుగు Telugu
ไทย Thai
Türkçe Turkish
اُردُو Urdu
Tiếng Việt Vietnamese
Yorùbá Yoruba
More languages in progress